ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਵਿਸ਼ੇਸ਼ ਸਮਾਗਮ ਦੌਰਾਨ 2 ਪੁਸਤਕਾਂ ਲੋਕ ਅਰਪਣ
Tuesday, Aug 24, 2021 - 08:57 PM (IST)
ਫਰਿਜ਼ਨੋ (ਕੈਲੀਫੋਰਨੀਆਂ) (ਨੀਟਾ ਮਾਛੀਕੇ)- ਕੈਲੀਫੋਰਨੀਆਂ ਦੀ ਸ਼ੈਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ 'ਚ ‘ਵਿਸ਼ਵ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆਂ’ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਕਵੀ ਹਰਜਿੰਦਰ ਕੰਗ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਕੀਤੀ। ਇਸ ਉਪਰੰਤ ਲੇਖਕ ਸੰਤੋਖ ਸਿੰਘ ਮਿਨਹਾਸ ਨੇ ਪੁਸਤਕਾਂ ਸੰਬੰਧੀ ਪਰਚਾ ਪੜਿਆ। ਪ੍ਰਸਿੱਧ ਕਹਾਣੀਕਾਰ ਕਰਮ ਸਿੰਘ ਮਾਨ ਨੇ ਆਪਣੇ ਵਿਚਾਰਾ ਦੀ ਸਾਂਝ ਪਾਈ। ਇਸ ਬਾਅਦ 2 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆ। ਜਿੰਨਾਂ 'ਚ ਇਕ ਪੁਸਤਕ ਪੰਜਾਬੀ ਪੱਤਰਕਾਰੀ ਵਿਚ ਬਤੌਰ ਸੰਪਾਦਕ ਸੇਵਾਵਾ ਨਿਭਾ ਚੁੱਕੇ ਤੇ ਟੀ.ਵੀ. ਦੀ ਮਾਧਿਅਮ ਰਾਹੀ ਵੱਖ-ਵੱਖ ਵਿਸ਼ਿਆਂ ‘ਤੇ ਕੰਮ ਕਰ ਚੁੱਕੀ ਜਾਣੀ ਪਹਿਚਾਣੀ ਸ਼ਖ਼ਸੀਅਤ ਦਮਦਮੀ ਸਿੱਧੂ, ਜਿੰਨਾਂ ਦਾ ਅਸਲ ਨਾਂ ਗੁਰਮੇਲ ਸਿੰਘ ਸਿੱਧੂ ਹੈ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ
ਉਨ੍ਹਾਂ ਦੀ ਪੱਤਰਕਾਰੀ ਦੌਰਾਨ ਹੋਈਆ ਘਟਨਾਵਾਂ ਤੇ ਖਬਰਾਂ ‘ਤੇ ਅਧਾਰਿਤ ਪੁਸਤਕ “ਖ਼ਬਰ ਖਤਮ” ਲੋਕ ਅਰਪਣ ਕੀਤੀ ਗਈ। ਜਦਕਿ ਦੂਜੀ ਪੁਸਤਕ ਪਾਕਿਸਤਾਨ ਤੋਂ ਅਮਰੀਕਾ ਵਸਦੇ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਕਵੀ, ਗਾਇਕ ਤੇ ਲੇਖਕ ਅਸ਼ਰਫ ਗਿੱਲ ਦੀ ਪੁਸਤਕ “ਮੇਰੇ ਭਾਰਤੀ ਸਫ਼ਰਨਾਮੇ” ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ ਗਈ। ਇਸ ਪੁਸਤਕ 'ਚ ਅਸ਼ਰਫ ਗਿੱਲ ਨੇ ਜਿੱਥੇ ਭਾਰਤ ਦੀ ਯਾਤਰਾ ਦਾ ਬਿਰਤਾਂਤ ਬਾ-ਖ਼ੂਬੀ ਬਿਆਨ ਕੀਤਾ, ਉੱਥੇ ਪੰਜਾਬੀ ਦੇ ਬਹੁਤ ਵੱਡੇ ਲੇਖਕਾਂ ਦੇ ਅਸਲ ਚਿਹਰੇ ਤੇ ਵਰਤਾਅ ਨੂੰ ਨੰਗਿਆਂ ਕੀਤਾ ਹੈ। ਦੋਨੋ ਪੁਸਤਕਾਂ ਪੜਨਯੋਗ ਹਨ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ
ਇਸ ਸਮਾਗਮ ਦੇ ਅੰਤਮ ਪੜਾ 'ਚ ਕਵੀ ਦਰਬਾਰ ਕਰਵਾਇਆਂ ਗਿਆ। ਜਿਸ 'ਚ ਸਥਾਨਕ ਨਾਮਵਰ ਕਵੀਆ ਵਿੱਚ ਹਰਜਿੰਦਰ ਕੰਗ, ਸੰਤੋਖ ਮਿਨਹਾਸ, ਡਾ. ਅਰਜੁਨ ਜੋਸ਼ਨ, ਦਲਜੀਤ ਰਿਆੜ, ਹਰਜਿੰਦਰ ਢੇਸੀ, ਗਾਇਕ ਅਵਤਾਰ ਗਰੇਵਾਲ, ਅੰਜੂ ਮੀਰਾਂ, ਜੱਗਾ ਗਿੱਲ, ਸੁੱਖੀ ਧਾਲੀਵਾਲ, ਰਮਨ ਵਿਰਕ, ਪਵਿੱਤਰ ਮਾਟੀ, ਅਸਰਫ ਗਿੱਲ ਆਦਿਕ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਅੰਤ ਆਪਣੀ ਅਮਿੱਟ ਪੈੜਾ ਛੱਡਦਾ ਪੰਜਾਬੀ ਮਾਂ ਬੋਲੀ ਦੇ ਮੋਹ 'ਚ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।