ਭਾਰਤ ਤੋਂ ਭਗੌੜੇ ਨੀਰਵ ਮੋਦੀ ਵਿਰੁੱਧ ਦਸੰਬਰ ਤੋਂ ਬਾਅਦ ਆ ਸਕਦਾ ਹੈ ਫੈਸਲਾ

Saturday, Aug 29, 2020 - 12:36 AM (IST)

ਭਾਰਤ ਤੋਂ ਭਗੌੜੇ ਨੀਰਵ ਮੋਦੀ ਵਿਰੁੱਧ ਦਸੰਬਰ ਤੋਂ ਬਾਅਦ ਆ ਸਕਦਾ ਹੈ ਫੈਸਲਾ

ਲੰਡਨ-(ਰਾਜਵੀਰ ਸਮਰਾ)-ਪੰਜਾਬ ਨੈਸ਼ਨਲ ਬੈਂਕ ਦੇ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਵਿਰੁੱਧ ਯੂ.ਕੇ ਦੀ ਕੋਰਟ 'ਚ ਚੱਲ ਰਹੇ  ਮਾਮਲੇ 'ਚ ਫੈਸਲਾ ਇੱਕ ਦਸੰਬਰ ਤੋਂ ਬਾਅਦ ਸੁਣਾਇਆ ਜਾਵੇਗਾ। ਲੰਦਨ 'ਚ ਵੈਸਟਮਨਿਸਟਰ ਮੈਜਿਸਟਰੇਟ ਅਦਾਲਤ 'ਚ ਵੀਰਵਾਰ ਨੂੰ ਤੈਅ ਸੁਣਵਾਈ ਦੌਰਾਨ ਜ਼ਿਲਾ ਜੱਜ ਸੈਮੁਅਲ ਗੂਜੀ ਮਾਮਲੇ 'ਚ 7 ਤੋਂ 11 ਸਤੰਬਰ ਵਿਚਾਲੇ ਦੂਜੇ ਪੜਾਅ ਦੀ ਸੁਣਵਾਈ ਲਈ ਸਹਿਮਤ ਹੋਏ। ਅਗਲੇ ਮਹੀਨੇ ਹੋਣ ਵਾਲੀ ਸੁਣਵਾਈ 'ਚ 49 ਸਾਲ ਦਾ ਨੀਰਵ ਮੋਦੀ ਵਿਰੁੱਧ ਪਹਿਲੀ ਦ੍ਰਿਸ਼ਟੀ 'ਚ ਮਾਮਲਾ ਸਥਾਪਤ ਕਰਣ ਉੱਤੇ ਬਹਿਸ ਪੂਰੀ ਕਰ ਲਈ ਜਾਵੇਗੀ ਅਤੇ ਇਸ ਦੌਰਾਨ ਹਵਾਲਗੀ ਅਪੀਲ 'ਤੇ ਵੀ ਵਿਚਾਰ ਕੀਤਾ ਜਾਵੇਗਾ।

ਭਾਰਤੀ ਅਧਿਕਾਰੀਆਂ ਨੇ ਹਵਾਲਗੀ ਦਾ ਅਪੀਲ ਕੀਤਾ ਹੈ ਅਤੇ ਇਸ ਸਾਲ ਦੀ ਸ਼ੁਰੁਆਤ 'ਚ ਬ੍ਰਿਟਿਸ਼  ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਾਬਿਤ ਕੀਤਾ ਸੀ ਕਿ ਇਸ ਮਾਮਲੇ 'ਚ ਸਬੂਤਾਂ ਨੂੰ ਗਾਇਬ ਕਰਨ ਅਤੇ ਗਵਾਹਾਂ ਨੂੰ ਧਮਕੀ ਦੇਣ ਦਾ ਵੀ ਇਲਜ਼ਾਮ ਹੈ | ਅਦਾਲਤ ਨੇ ਤਿੰਨ ਨਵੰਬਰ ਨੂੰ ਸੁਣਵਾਈ ਵੀ ਤੈਅ ਕੀਤੀ ਹੈ। ਇਸ ਤੋਂ ਬਾਅਦ 1 ਦਸੰਬਰ ਨੂੰ ਦੋਵੇਂ ਪੱਖ ਆਪਣੀਆਂ ਆਖਰੀ ਦਲੀਲਾਂ ਦੇਣਗੇ। ਇਸ ਲਈ ਇਸ ਮਾਮਲੇ 'ਚ ਕੋਈ ਵੀ ਫ਼ੈਸਲਾ ਹੁਣ ਦਸੰਬਰ ਵਿੱਚ ਅੰਤਿਮ ਸੁਣਵਾਈ ਤੋਂ ਬਾਅਦ ਹੀ ਆਉਣ ਦੀ ਉਮੀਦ ਹੈ| ਵੀਰਵਾਰ ਨੂੰ ਸੁਣਵਾਈ ਦੌਰਾਨ, ਨੀਰਵ ਮੋਦੀ ਦੇ ਵਕੀਲਾਂ ਨੇ ਭਾਰਤ ਵਲੋਂ ਉਨ੍ਹਾਂ ਦੇ ਇੱਕ ਗਵਾਹ ਖਿਲਾਫ ਸਿਆਸੀ ਪੱਖਪਾਤ ਦੇ ਦੋਸ਼ਾਂ ਨੂੰ ਲੈ ਕੇ ਚਿੰਤਾ ਜਤਾਈ।

ਐਮੀ ਮੋਦੀ ਦੇ ਖਿਲਾਫ ਨੋਟਿਸ
ਉਥੇ ਹੀ ਦੂਜੇ ਪਾਸੇ, ED ਦੀ ਅਪੀਲ 'ਤੇ ਇੰਟਰਪੋਲ ਨੇ ਉਸਦੀ ਪਤਨੀ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਨੀਰਵ ਮੋਦੀ ਦੋਸ਼ੀ ਹੈ| ਇੰਟਰਪੋਲ ਨੇ ਇਹ ਨੋਟਿਸ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਪੰਜਾਬ ਨੈਸ਼ਨਲ ਬੈਂਕ ਦੇ ਨਾਲ 13, 500 ਕਰੋਡ਼ ਦੀ ਧੋਖਾਧੜੀ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਜਾਰੀ ਕੀਤਾ ਹੈ| ਨੀਰਵ ਮੋਦੀ ਦੀ ਪਤਨੀ ਐਮੀ ਮੋਦੀ ਅਮਰੀਕਾ ਦੀ ਨਾਗਰਿਕ ਹੈ|ਇਸ ਨੋਟਿਸ ਤੋਂ ਬਾਅਦ ਐਮੀ ਮੋਦੀ ਦੀ ਹਵਾਲਗੀ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ।


author

Sunny Mehra

Content Editor

Related News