ਜੋਹਾਨਸਬਰਗ 'ਚ ਇਮਾਰਤ ਨੂੰ ਅੱਗ ਲੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 74, ਤਸਵੀਰਾਂ 'ਚ ਵੇਖੋ ਖ਼ੌਫ਼ਨਾਕ ਮੰਜ਼ਰ
Friday, Sep 01, 2023 - 10:15 AM (IST)
ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ਵਿਚ ਇਕ ਬਹੁਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 74 ਹੋ ਗਈ ਹੈ। ਇਸ ਇਮਾਰਤ ਵਿੱਚ ਪ੍ਰਵਾਸੀ ਰਹਿੰਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸ਼ਹਿਰ ਦੇ ਮੱਧ ਵਿਚ 5 ਮੰਜ਼ਿਲਾ ਇਮਾਰਤ ਵਿਚ ਅੱਗ ਕਿਸ ਕਾਰਨ ਲੱਗੀ। ਜੋਹਾਨਸਬਰਗ ਸ਼ਹਿਰ ਦੇ ਮੈਨੇਜਰ ਫਲੋਇਡ ਬਲਿੰਕ ਨੇ ਮੀਡੀਆ ਬ੍ਰੀਫਿੰਗ ਵਿੱਚ ਦੱਸਿਆ ਕਿ ਕੁੱਲ 74 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਪਰਿਵਾਰ ਬੇਘਰ ਹੋ ਗਏ। ਇੱਕ ਬਿਆਨ ਵਿੱਚ ਗੌਟੇਂਗ ਸਿਹਤ ਵਿਭਾਗ ਨੇ ਕਿਹਾ ਕਿ 74 ਮੌਤਾਂ ਵਿੱਚ 40 ਪੁਰਸ਼, 24 ਔਰਤਾਂ ਅਤੇ 10 ਅਣਪਛਾਤੇ ਲਿੰਗ ਸ਼ਾਮਲ ਹਨ।
ਇਹ ਵੀ ਪੜ੍ਹੋ: ਅੱਜ ਤੋਂ ਪੰਜਾਬ ਦੇ ਟੋਲ ਪਲਾਜ਼ਾ ਦੀ ਫੀਸ 'ਚ ਹੋਇਆ ਵਾਧਾ, ਇਥੇ ਵੇਖੋ ਨਵੀਂ ਰੇਟ ਲਿਸਟ
ਸਿਟੀ ਆਫ ਜੋਹਾਨਸਬਰਗ ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਰੌਬਰਟ ਮੁਲਾਉਦਜ਼ੀ ਨੇ ਕਿਹਾ ਕਿ ਫਾਇਰ ਵਿਭਾਗ ਨੂੰ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਡੇਲਵੇਸ ਅਤੇ ਅਲਬਰਟਸ ਸਟਰੀਟ 'ਤੇ ਇਕ ਇਮਾਰਤ 'ਚ ਅੱਗ ਲੱਗਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਅੱਗ ਨਾਲ ਪੰਜ ਮੰਜ਼ਿਲਾ ਇਮਾਰਤ ਤਬਾਹ ਹੋ ਗਈ। ਬੁਲਾਰੇ ਨੇ ਦੱਸਿਆ ਕਿ ਅੱਗ ਕਾਰਨ ਬੇਘਰ ਹੋਏ ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦਾ ਪੁਲਸ ਅਧਿਕਾਰੀ 2 ਲੋਕਾਂ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8