ਸੂਡਾਨ ਸੰਘਰਸ਼ ''ਚ ਮਰਨ ਵਾਲਿਆਂ ਦੀ ਗਿਣਤੀ 400 ਤੋਂ ਪਾਰ, 2000 ਤੋਂ ਵੱਧ ਜ਼ਖ਼ਮੀ
Sunday, Apr 30, 2023 - 12:06 AM (IST)
ਖਾਰਟੂਮ: ਸੂਡਾਨ ਦੇ 2 ਚੋਟੀ ਦੇ ਜਨਰਲਾਂ ਵਿਚਾਲੇ ਜੰਗਬੰਦੀ ਦੇ ਬਾਵਜੂਦ ਸ਼ਨੀਵਾਰ ਨੂੰ ਦੇਸ਼ ਦੀ ਰਾਜਧਾਨੀ ਖਾਰਟੂਮ ਦੇ ਕੁਝ ਹਿੱਸਿਆਂ ਵਿੱਚ ਗੋਲ਼ਾਬਾਰੀ ਜਾਰੀ ਰਹੀ। ਇਹ ਜਾਣਕਾਰੀ ਇਲਾਕਾ ਨਿਵਾਸੀਆਂ ਨੇ ਦਿੱਤੀ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਫਿਰ ਅਲਾਪਿਆ 'ਕਸ਼ਮੀਰ ਰਾਗ', ਭਾਰਤ ਨੂੰ ਦੇ ਰਿਹਾ ਗਿੱਦੜ ਭਬਕੀ
ਸੰਘਰਸ਼ 'ਚ ਹੁਣ ਤੱਕ 2,023 ਹੋਰ ਨਾਗਰਿਕ ਹੋਏ ਜ਼ਖ਼ਮੀ
ਦੇਸ਼ ਦੇ 2 ਜਰਨੈਲਾਂ ਦਰਮਿਆਨ ਸੱਤਾ ਸੰਘਰਸ਼ ਵਿੱਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ ਹੈ। ਸੂਡਾਨ ਦੇ ਡਾਕਟਰਾਂ ਦੀ ਸਿੰਡੀਕੇਟ ਅਨੁਸਾਰ, ਸ਼ਨੀਵਾਰ ਨੂੰ ਨਾਗਰਿਕਾਂ ਦੀ ਮੌਤ ਦੀ ਗਿਣਤੀ 411 ਹੋ ਗਈ। ਸਮੂਹ ਨੇ ਕਿਹਾ ਕਿ ਝੜਪਾਂ ਵਿੱਚ ਹੁਣ ਤੱਕ 2,023 ਹੋਰ ਨਾਗਰਿਕ ਜ਼ਖ਼ਮੀ ਹੋਏ ਹਨ। ਵਿਵਾਦਗ੍ਰਸਤ ਪੱਛਮੀ ਡਾਰਫੁਰ ਦੀ ਸੂਬਾਈ ਰਾਜਧਾਨੀ ਜੇਨਾ ਸ਼ਹਿਰ 'ਚ ਹਿੰਸਾ ਵਿੱਚ 89 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਭਾਰਤੀ ਹਵਾਈ ਫੌਜ ਨੇ ਸੂਡਾਨ ਤੋਂ 121 ਲੋਕਾਂ ਨੂੰ ਕੱਢਿਆ, 392 ਭਾਰਤੀਆਂ ਦਾ ਇਕ ਹੋਰ ਜਥਾ ਦੇਸ਼ ਪਰਤਿਆ
ਜਨਰਲ ਅਬਦੁਲ-ਫਤਾਹ ਬੁਰਹਾਨ ਦੀ ਅਗਵਾਈ ਵਾਲੀ ਸੂਡਾਨ ਦੀ ਫੌਜ ਅਤੇ ਜਨਰਲ ਮੁਹੰਮਦ ਹਮਦਾਨ ਦਗਾਲੋ ਦੀ ਅਗਵਾਈ ਵਾਲੀ ਰੈਪਿਡ ਸਪੋਰਟ ਫੋਰਸ ਵਿਚਾਲੇ ਸੱਤਾ ਸੰਘਰਸ਼ ਨੇ ਸੂਡਾਨ ਦੇ ਲੋਕਤੰਤਰੀ ਦੇਸ਼ ਬਣਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਪੂਰਬੀ ਅਫਰੀਕੀ ਦੇਸ਼ਾਂ ਦੇ ਇਕ ਸਮੂਹ ਨੇ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਸ਼ੁਰੂ ਕੀਤੀ ਹੈ ਤੇ ਵਿਚੋਲੇ ਦਾ ਇਕ ਸਮੂਹ ਯੋਜਨਾ ਨੂੰ ਅੱਗੇ ਵਧਾ ਰਿਹਾ ਹੈ, ਜਿਸ ਵਿੱਚ ਅਫਰੀਕੀ ਸੰਘ, ਅਮਰੀਕਾ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਤੇ ਸੰਯੁਕਤ ਰਾਸ਼ਟਰ ਸ਼ਾਮਲ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।