ਹਮਾਸ-ਇਜ਼ਰਾਈਲ ਵਿਚਾਲੇ ਚੌਥੇ ਦਿਨ ਵੀ ਜੰਗ ਜਾਰੀ, 1,600 ਦੇ ਕਰੀਬ ਪਹੁੰਚੀ ਮ੍ਰਿਤਕਾਂ ਦੀ ਗਿਣਤੀ
Tuesday, Oct 10, 2023 - 04:01 PM (IST)
ਯੇਰੂਸ਼ਲਮ/ਗਾਜ਼ਾ (ਏਜੰਸੀ) : ਹਮਾਸ ਅਤੇ ਇਜ਼ਰਾਈਲ ਵਿਚਾਲੇ ਮੰਗਲਵਾਰ ਨੂੰ ਚੌਥੇ ਦਿਨ ਵੀ ਸੰਘਰਸ਼ ਜਾਰੀ ਰਿਹਾ, ਜਿਸ ਕਾਰਨ ਦੋਵਾਂ ਪਾਸਿਆਂ ਤੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,600 ਦੇ ਕਰੀਬ ਪਹੁੰਚ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਅਤੇ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ।
ਇਹ ਵੀ ਪੜ੍ਹੋ: ਯੁੱਧ ਦੌਰਾਨ ਡਿੱਗਿਆ ਇਜ਼ਰਾਈਲ ਦੀ ਕਰੰਸੀ ਦਾ ਮੁੱਲ, ਮਜਬੂਰਨ ਲੈਣਾ ਪਿਆ ਇਹ ਵੱਡਾ ਫ਼ੈਸਲਾ
ਸੋਮਵਾਰ ਦੇਰ ਰਾਤ, ਇਜ਼ਰਾਈਲ ਦੇ ਸਰਕਾਰੀ ਅਧਿਕਾਰੀਆਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ 'ਤੇ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ ਹੁਣ ਤੱਕ 900 ਤੋਂ ਵੱਧ ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ, ਕਿਉਂਕਿ ਬਚਾਅ ਕਰਮਚਾਰੀ ਅਜੇ ਵੀ ਉਨ੍ਹਾਂ ਖੇਤਰਾਂ ਤੱਕ ਨਹੀਂ ਪਹੁੰਚ ਸਕੇ ਹਨ, ਜਿੱਥੇ ਹਮਾਸ ਦੇ ਅੱਤਵਾਦੀ ਅਤੇ ਇਜ਼ਰਾਈਲੀ ਫੌਜਾਂ ਅਜੇ ਵੀ ਭਿਆਨਕ ਲੜਾਈ ਵਿੱਚ ਰੁੱਝੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਟਕਰਾਅ ਵਧਣ 'ਤੇ ਬੋਲੇ ਕਰਾਊਨ ਪ੍ਰਿੰਸ, ਫਲਸਤੀਨੀਆਂ ਨਾਲ ਖੜ੍ਹਾ ਹੈ ਸਾਊਦੀ ਅਰਬ
ਤਾਜ਼ਾ ਅਪਡੇਟ ਵਿੱਚ ਇਜ਼ਰਾਈਲ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਜ਼ਖ਼ਮੀ ਲੋਕਾਂ ਦੀ ਗਿਣਤੀ 2,616 ਹੋ ਗਈ ਹੈ, ਜਿਨ੍ਹਾਂ ਵਿੱਚ 25 ਦੀ ਹਾਲਤ ਗੰਭੀਰ ਹੈ। ਗਾਜ਼ਾ ਵਿੱਚ ਅੱਤਵਾਦੀ ਸਮੂਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫਲਸਤੀਨੀ ਐਨਕਲੇਵ ਵਿੱਚ ਲਗਭਗ 130 ਇਜ਼ਰਾਈਲੀ ਬੰਧਕ ਬਣਾਇਆ ਹੋਇਆ ਹੈ। ਇਸ ਦੌਰਾਨ, ਫਲਸਤੀਨੀ ਸਿਹਤ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਗਾਜ਼ਾ ਪੱਟੀ 'ਤੇ ਜਵਾਬੀ ਇਜ਼ਰਾਈਲੀ ਹਮਲਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਅਤੇ ਜ਼ਖ਼ਮੀਆਂ ਦੀ ਗਿਣਤੀ ਕ੍ਰਮਵਾਰ 687 ਅਤੇ 3,726 ਹੋ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।