ਅਰਮੀਨੀਆ ''ਚ ਤੇਲ ਡਿਪੂ ਧਮਾਕੇ ''ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 68, ਅਜੇ ਵੀ ਲਾਪਤਾ ਹਨ 105 ਲੋਕ

Wednesday, Sep 27, 2023 - 05:50 PM (IST)

ਅਰਮੀਨੀਆ ''ਚ ਤੇਲ ਡਿਪੂ ਧਮਾਕੇ ''ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 68, ਅਜੇ ਵੀ ਲਾਪਤਾ ਹਨ 105 ਲੋਕ

ਬਾਕੂ (ਵਾਰਤਾ)- ਅਰਮੀਨੀਆ ਦੇ ਨਾਗੋਰਨੋ-ਕਾਰਾਬਾਖ ਖੇਤਰ ਵਿਚ ਤੇਲ ਡਿਪੂ ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 68 ਤੱਕ ਪਹੁੰਚ ਗਈ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਅਰਮੀਨੀਆ ਦੀ ਸਰਕਾਰੀ ਸਮਾਚਾਰ ਏਜੰਸੀ ਆਰਮੇਨਪ੍ਰੈਸ ਨੇ ਸਥਾਨਕ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 68 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ ਸਿਰਫ 21 ਪੀੜਤਾਂ ਦੀ ਪਛਾਣ ਹੋ ਸਕੀ ਹੈ।

ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ ਦੀ ਜਾਂਚ 'ਚ ਦੇਰੀ ਨੂੰ ਲੈ ਕੇ ਕੈਨੇਡੀਅਨ ਪੁਲਸ ਦਾ ਬਿਆਨ ਆਇਆ ਸਾਹਮਣੇ

ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਧਮਾਕੇ ਤੋਂ ਬਾਅਦ ਕਰੀਬ 300 ਲੋਕ ਜ਼ਖ਼ਮੀ ਹੋਏ ਹਨ, ਜਦਕਿ 105 ਲੋਕ ਅਜੇ ਵੀ ਲਾਪਤਾ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਾਗੋਰਨੋ-ਕਾਰਾਬਾਖ ਦੇ ਪਹਾੜੀ ਖੇਤਰ 'ਚ ਇਕ ਤੇਲ ਡਿਪੂ 'ਚ ਧਮਾਕਾ ਹੋਇਆ ਸੀ। ਇਸ ਖੇਤਰ 'ਤੇ ਤਿੰਨ ਦਹਾਕਿਆਂ ਤੱਕ ਵੱਖਵਾਦੀਆਂ ਦਾ ਰਾਜ ਰਿਹਾ। ਅਜ਼ਰਬਾਈਜਾਨ ਦੀ ਫੌਜ ਵੱਲੋਂ ਪਿਛਲੇ ਹਫਤੇ ਮੁਹਿੰਮ ਸ਼ੁਰੂ ਕਰਕੇ ਇਲਾਕੇ 'ਤੇ ਪੂਰੀ ਤਰ੍ਹਾਂ ਦਾਅਵਾ ਕਰਨ ਤੋਂ ਬਾਅਦ ਹਜ਼ਾਰਾਂ ਨਾਗੋਰਨੋ-ਕਾਰਾਬਾਖ ਵਾਸੀ ਅਰਮੀਨੀਆ ਵੱਲ ਰੁਖ ਕਰ ਰਹੇ ਹਨ। ਇਸ ਦੌਰਾਨ ਧਮਾਕੇ ਦੀ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ: ਮੁੜ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਜਸਟਿਨ ਟਰੂਡੋ, ਕਿਹਾ- PM ਨੇ ਕੈਨੇਡਾ ਦੀ ਕਰਾਈ 'ਅੰਤਰਰਾਸ਼ਟਰੀ ਬੇਇੱਜ਼ਤੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News