ਵੀਅਤਨਾਮ 'ਚ ਤੂਫਾਨ 'ਯਾਗੀ' ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 141
Wednesday, Sep 11, 2024 - 11:16 AM (IST)
ਹਨੋਈ (ਏਪੀ) ਚੱਕਰਵਾਤੀ ਤੂਫਾਨ 'ਯਾਗੀ' ਕਾਰਨ ਵੀਅਤਨਾਮ ਦੇ ਉੱਤਰੀ ਖੇਤਰ 'ਚ ਆਏ ਹੜ੍ਹਾਂ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਨਾਲ ਬੁੱਧਵਾਰ ਨੂੰ ਚੱਕਰਵਾਤੀ ਤੂਫਾਨ ਨਾਲ ਜੁੜੀਆਂ ਘਟਨਾਵਾਂ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 141 ਹੋ ਗਈ ਜਦਕਿ ਵੱਡੀ ਗਿਣਤੀ ਵਿਚ ਲੋਕ ਲਾਪਤਾ ਹਨ। ਵੀਅਤਨਾਮ ਦੇ ਸਰਕਾਰੀ ਪ੍ਰਸਾਰਕ ਵੀਟੀਵੀ ਨੇ ਕਿਹਾ ਕਿ ਲਾਓ ਕਾਈ ਸੂਬੇ ਵਿੱਚ ਮੰਗਲਵਾਰ ਨੂੰ ਪਹਾੜ ਤੋਂ ਵਹਿਣ ਵਾਲੇ ਹੜ੍ਹ ਦੇ ਪਾਣੀ ਨਾਲ ਲੈਂਗ ਨੂ ਪਿੰਡ ਤਬਾਹ ਹੋ ਗਿਆ। ਇਸ ਪਿੰਡ ਵਿੱਚ 35 ਪਰਿਵਾਰ ਰਹਿੰਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਸਮੇਤ 38 ਦੇਸ਼ਾਂ ਲਈ ਸ਼੍ਰੀਲੰਕਾ ਜਲਦ ਸ਼ੁਰੂ ਕਰੇਗਾ ਮੁਫਤ ਆਨ-ਅਰਾਈਵਲ ਵੀਜ਼ਾ
'ਵੀਟੀਵੀ' ਨੇ ਆਪਣੀ ਖ਼ਬਰ ਵਿੱਚ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ 16 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਕਰੀਬ 40 ਲੋਕਾਂ ਦੀ ਭਾਲ ਜਾਰੀ ਹੈ। ਰਿਪੋਰਟਾਂ ਮੁਤਾਬਕ ਚੱਕਰਵਾਤੀ ਤੂਫਾਨ 'ਯਗੀ' ਅਤੇ ਇਸ ਦੇ ਮੀਂਹ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ, ਜਦਕਿ 69 ਲੋਕ ਲਾਪਤਾ ਹਨ ਅਤੇ ਸੈਂਕੜੇ ਲੋਕ ਜ਼ਖਮੀ ਹਨ। ਤੂਫਾਨ 'ਯਾਗੀ' ਦਹਾਕਿਆਂ ਵਿਚ ਵੀਅਤਨਾਮ ਵਿਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਇਹ ਸ਼ਨੀਵਾਰ ਨੂੰ 149 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੱਟ ਨਾਲ ਟਕਰਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।