ਜਰਮਨੀ ''ਚ ਡੇਢ ਲੱਖ ਲੋਕ ਦੇ ਚੁੱਕੇ ਨੇ ਕੋਰੋਨਾ ਨੂੰ ਮਾਤ, ਮ੍ਰਿਤਕਾਂ ਦੀ ਗਿਣਤੀ 8 ਹਜ਼ਾਰ
Saturday, May 30, 2020 - 12:36 PM (IST)

ਬਰਲਿਨ- ਜਰਮਨੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 738 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੁੱਲ ਪੀੜਤਾਂ ਦੀ ਗਿਣਤੀ 1,81,196 ਹੋ ਗਈ। ਸਿਹਤ ਮੰਤਰਾਲੇ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਕੋਰੋਨਾ ਕਾਰਨ ਹੋਰ 39 ਲੋਕਾਂ ਦੀ ਮੌਤ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 8489 ਹੋ ਗਈ ਹੈ। ਦੇਸ਼ ਵਿਚ 1,65,000 ਲੋਕ ਇਸ ਬੀਮਾਰੀ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੁਨੀਆ ਵਿਚ ਫਿਲਹਾਲ ਕੋਰੋਨਾ ਵਾਇਰਸ ਦੇ ਪੀੜਤਾਂ ਦਾ ਅੰਕੜਾ 60 ਲੱਖ ਕੋਲ ਪੁੱਜ ਗਿਆ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ 59,23,432 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਕਾਰਨ ਮੌਤ ਦਾ ਅੰਕੜਾ ਵੀ ਦੁਨੀਆ ਵਿਚ ਵੱਧ ਕੇ 3 ਲੱਖ 64 ਹਜ਼ਾਰ ਤੱਕ ਪੁੱਜ ਗਿਆ ਹੈ। ਹਾਲਾਂਕਿ 23,97,666 ਮਰੀਜ਼ ਹੁਣ ਤੱਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਬਾਅਦ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਬ੍ਰਾਜ਼ੀਲ, ਰੂਸ, ਬ੍ਰਿ੍ਟੇਨ, ਸਪੇਨ, ਇਟਲੀ, ਜਰਮਨੀ, ਭਾਰਤ ਤੇ ਤੁਰਕੀ ਵਿਚ ਹਨ।