ਸਪੇਨ 'ਚ ਹੜ੍ਹ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 200 ਤੋਂ ਪਾਰ
Friday, Nov 01, 2024 - 06:51 PM (IST)
ਚੀਵਾ/ਸਪੇਨ (ਏਜੰਸੀ)- ਸਪੇਨ ਵਿੱਚ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 205 ਹੋ ਗਈ ਹੈ, ਜਿਨ੍ਹਾਂ ਵਿੱਚੋਂ 202 ਇਕੱਲੇ ਵੈਲੇਂਸੀਆ ਦੇ ਹਨ। ਸਪੇਨ ਦੇ ਐਮਰਜੈਂਸੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਹੜ੍ਹ ਦੀ ਮਾਰ ਹੇਠ ਸਪੇਨ, ਲੋਕਾਂ ਨੇ ਲਾਈ ਮਦਦ ਦੀ ਗੁਹਾਰ
ਪੂਰਬੀ ਸਪੇਨ ਵਿੱਚ ਅਚਾਨਕ ਆਏ ਹੜ੍ਹ ਦੇ 3 ਦਿਨ ਬਾਅਦ ਬਚਾਅ ਕਰਮਚਾਰੀ ਸ਼ੁੱਕਰਵਾਰ ਨੂੰ ਵੀ ਫਸੀਆਂ ਕਾਰਾਂ ਅਤੇ ਢਹਿ ਗਈਆਂ ਇਮਾਰਤਾਂ ਵਿੱਚ ਲਾਸ਼ਾਂ ਦੀ ਭਾਲ ਕਰ ਰਹੇ ਸਨ। ਕਈ ਲੋਕ ਅਜੇ ਵੀ ਲਾਪਤਾ ਹਨ। ਹੜ੍ਹ ਇੰਨਾ ਵਿਨਾਸ਼ਕਾਰੀ ਸੀ ਕਿ ਇਹ ਰਸਤੇ ਵਿਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਗਿਆ।
ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਅੱਤਵਾਦ ਫੈਲਾਉਣ ਵਾਲੇ 2,264 ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8