ਬੰਗਲਾਦੇਸ਼ ’ਚ ‘ਬੁਲਬੁਲ’ ਕਾਰਣ ਮਰਨ ਵਾਲਿਆਂ ਦੀ ਗਿਣਤੀ ਹੋਈ 26

Wednesday, Nov 13, 2019 - 12:40 AM (IST)

ਬੰਗਲਾਦੇਸ਼ ’ਚ ‘ਬੁਲਬੁਲ’ ਕਾਰਣ ਮਰਨ ਵਾਲਿਆਂ ਦੀ ਗਿਣਤੀ ਹੋਈ 26

ਢਾਕਾ (ਏਜੰਸੀਆਂ)- ਬੰਗਲਾਦੇਸ਼ ’ਚ ਆਏ ਸਮੁੰਦਰੀ ਤੂਫਾਨ ‘ਬੁਲਬੁਲ’ ਕਾਰਣ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਮੰਗਲਵਾਰ ਵਧ ਕੇ 26 ਹੋ ਗਈ। ਵਧੇਰੇ ਮੌਤਾਂ ਰੁੱਖਾਂ ਦੇ ਡਿਗਣ ਕਾਰਣ ਹੋਈਆਂ। ਕੁਝ ਵਿਅਕਤੀ ਮਕਾਨਾਂ ਦੇ ਢਹਿਣ ਕਾਰਣ ਵੀ ਮਾਰੇ ਗਏ। 15 ਮਛੇਰੇ ਵੀ ਲਾਪਤਾ ਦੱਸੇ ਜਾਂਦੇ ਹਨ। ਇਹ ਮਛੇਰੇ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਸਮੁੰਦਰ ’ਚ ਮੱਛੀਆਂ ਫੜਨ ਚਲੇ ਗਏ ਸਨ। ਹੁਣ ਤਕ 21 ਲੱਖ 60 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ।


author

Karan Kumar

Content Editor

Related News