ਇਰਾਕ ''ਚ 5 ਨਸ਼ਾ ਤਸਕਰਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

Thursday, Feb 29, 2024 - 01:49 PM (IST)

ਬਗਦਾਦ (ਵਾਰਤਾ)- ਇਰਾਕ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ 3 ਵਿਦੇਸ਼ੀਆਂ ਸਮੇਤ 5 ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਮੀਡੀਆ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ 3 ਵਿਦੇਸ਼ੀਆਂ ਦੀ ਕੌਮੀਅਤ ਦੱਸੇ ਬਿਨਾਂ ਕਿਹਾ ਗਿਆ ਹੈ ਕਿ ਕੇਂਦਰੀ ਅਪਰਾਧਕ ਅਦਾਲਤ ਨੇ 5 ਡਰੱਗ ਤਸਕਰਾਂ ਨੂੰ ਫਾਂਸੀ ਦੇਣ ਦਾ ਹੁਕਮ ਜਾਰੀ ਕੀਤਾ ਹੈ, ਜਿਨ੍ਹਾਂ ਨੂੰ ਨਸ਼ੀਲੇ ਪਦਾਰਥ ਕੈਪਟਾਗਨ ਗੋਲੀਆਂ ਦੀ ਤਸਕਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਇਹ ਵੀ ਪੜ੍ਹੋ: ਬੰਦੂਕ ਦੀ ਨੋਕ 'ਤੇ ਸਟੋਰ ਨੂੰ ਲੁੱਟਣ ਦੇ ਦੋਸ਼ 'ਚ ਗੁਜਰਾਤੀ ਮੂਲ ਦਾ ਆਸ਼ਿਕ ਪਟੇਲ ਗ੍ਰਿਫ਼ਤਾਰ

ਬਿਆਨ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਨਸ਼ੀਲੇ ਪਦਾਰਥਾਂ ਨੂੰ ਗੁਆਂਢੀ ਦੇਸ਼ਾਂ ਵਿਚ ਤਸਕਰੀ ਕਰਨ ਤੋਂ ਪਹਿਲਾਂ ਮੱਧ ਸੂਬੇ ਨਜਫ ਤੋਂ ਦੱਖਣੀ ਸੂਬੇ ਮੁਥੰਨਾ ਤੱਕ ਲਿਜਾ ਰਹੇ ਸਨ। ਇਸ ਦੌਰਾਨ ਗ੍ਰਹਿ ਮੰਤਰਾਲਾ ਦੇ ਨਾਰਕੋਟਿਕਸ ਮਾਮਲਿਆਂ ਦੇ ਡਾਇਰੈਕਟੋਰੇਟ ਦੇ ਇਕ ਵੱਖ ਬਿਆਨ ਵਿਚ ਕਿਹਾ ਗਿਆ ਹੈ ਕਿ ਨਸ਼ੀਲੇ ਪਦਾਰਥ ਵਿਰੋਧੀ ਬਲਾਂ ਨੇ ਇਰਾਕ ਦੇ ਪੱਛਮੀ ਸੂਬੇ ਅਨਬਰ 'ਚ 80 ਕਿਲੋਗ੍ਰਾਮ ਨਸ਼ੀਲੀਆਂ ਕੈਪਟਾਗਨ ਦੀਆਂ ਗੋਲੀਆਂ ਜ਼ਬਤ ਕੀਤੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਨਸ਼ੀਲੇ ਪਦਾਰਥ ਵਿਰੋਧੀ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ 4 ਨਸ਼ਾ ਤਸਕਰਾਂ ਦੀ ਜਾਂਚ ਤੋਂ ਬਾਅਦ ਇਹ ਨਸ਼ੀਲੇ ਪਦਾਰਥ ਜ਼ਮੀਨ ਦੇ ਹੇਠਾਂ ਲੁਕਾਏ ਹੋਏ ਪਾਏ ਗਏ।

ਇਹ ਵੀ ਪੜ੍ਹੋ: UK ਸਰਕਾਰ ਨੇ ਦਿੱਤੀ ਚੇਤਾਵਨੀ- ਭਾਰਤ ’ਚ ਅੱਤਵਾਦੀ ਹਮਲੇ ਦਾ ਖ਼ਤਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News