ਗ੍ਰੈਂਡ ਕੈਨੀਅਨ ਹੈਲੀਕਾਪਟਰ ਹਾਦਸੇ ''ਚ ਜ਼ਖਮੀ ਬ੍ਰਿਟੇਨ ਦੇ ਸੈਲਾਨੀ ਦੀ ਮੌਤ

02/23/2018 10:37:54 AM

ਲਾਸ ਵੇਗਾਸ (ਭਾਸ਼ਾ)— ਅਮਰੀਕਾ ਦੇ ਗ੍ਰੈਂਡ ਕੈਨੀਅਨ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਬ੍ਰਿਟੇਨ ਦੇ ਸੈਲਾਨੀ ਜੋਨਾਥਨ ਉਦਾਲ (31) ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜੋਨਾਥਨ ਨੂੰ ਜ਼ਖਮੀ ਹਾਲਤ ਵਿਚ ਹੈਲੀਕਾਪਟਰ ਦੇ ਮਲਬੇ ਵਿਚੋਂ ਕੱਢਿਆ ਗਿਆ ਸੀ। ਕਲਾਰਕ ਕਾਊਂਟੀ ਕੋਰੋਨਰ ਦੇ ਜੌਨ ਫੁਡਨਬਰਗ ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਕਿ ਜੋਨਾਥਨ ਦੀ ਯੂਨੀਵਰਸਿਟੀ ਮੈਡੀਕਲ ਸੈਂਟਰ ਆਫ ਸਰਦਨ ਨਵਾਦਾ ਵਿਚ ਮੌਤ ਹੋ ਗਈ। ਬ੍ਰਿਟੇਨ ਤੋਂ ਕੁਝ ਲੋਕ ਇੱਥੇ ਘੁੰਮਣ ਆਏ ਸਨ ਅਤੇ 10 ਫਰਵਰੀ ਨੂੰ ਉਨ੍ਹਾਂ ਦਾ ਹੈਲੀਕਾਪਟਰ ਗ੍ਰੈਂਡ ਕੈਨੀਅਨ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਜਾਨਥੋਨ ਦੇ ਤਿੰਨ ਦੋਸਤ ਵੀ ਇਸ ਹਾਦਸੇ ਵਿਚ ਮਾਰੇ ਗਏ ਸਨ।


Related News