ਉਦੇ ਦੀਪ ਸਿੰਘ ਤੇ ਸਮੂਹ ਸਿੱਧੂ ਪਰਿਵਾਰ ਨੂੰ ਸਦਮਾ-ਮਾਤਾ ਮਹਿੰਦਰ ਕੌਰ ਦਾ ਅਕਾਲ ਚਲਾਣਾ

Saturday, Mar 05, 2022 - 01:10 AM (IST)

ਉਦੇ ਦੀਪ ਸਿੰਘ ਤੇ ਸਮੂਹ ਸਿੱਧੂ ਪਰਿਵਾਰ ਨੂੰ ਸਦਮਾ-ਮਾਤਾ ਮਹਿੰਦਰ ਕੌਰ ਦਾ ਅਕਾਲ ਚਲਾਣਾ

ਫਰਿਜ਼ਨੋ, ਕੈਲੀਫੋਰਨੀਆ (ਨੀਟਾ ਮਾਛੀਕੇ) -ਪੰਜਾਬੀ ਭਾਈਚਾਰੇ 'ਚ ਜੀ. ਐੱਚ. ਜੀ. ਅਕੈਡਮੀ ਦੁਆਰਾ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਾਲੇ ਮੋਢੀ ਅਣਥੱਕ ਆਗੂ ਉਦੇ ਦੀਪ ਸਿੰਘ ਸਿੱਧੂ ਦੇ ਮਾਤਾ ਮਹਿੰਦਰ ਕੌਰ ਸਿੱਧੂ (ਪਤਨੀ ਸ. ਨਛੱਤਰ ਸਿੰਘ ਸਿੱਧੂ) ਬੀਤੇ ਦਿਨੀਂ 1 ਮਾਰਚ ਨੂੰ ਅਕਾਲ ਚਲਾਣਾ ਕਰ ਗਏ। ਇਸ ਸਮੇਂ ਉਨ੍ਹਾਂ ਦੀ ਉਮਰ 87 ਸਾਲ ਦੇ ਕਰੀਬ ਸੀ।ਇਹ ਪੰਜਾਬ ਤੋਂ ਪਿੰਡ ਬੱਧਨੀ ਕਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸਨ ਅਤੇ ਪਿਛਲੇ 32 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਫਰਿਜ਼ਨੋ, ਕੈਲੀਫੋਰਨੀਆ ਰਹਿ ਰਹੇ ਸਨ। ਮਾਤਾ ਜੀ ਬਹੁਤ ਹੀ ਧਾਰਮਿਕ ਭਾਵਨਾ ਵਾਲੇ, ਮਿਲਣਸਾਰ ਅਤੇ ਨਿੱਘੇ ਤੇ ਗੁਰਮੁੱਖ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਦੀ ਸਿੱਖਿਆ ਅਤੇ ਚੰਗੇ ਸੰਸਕਾਰਾਂ ਸਦਕਾ ਉਨ੍ਹਾਂ ਦਾ ਸਮੁੱਚਾ ਪਰਿਵਾਰ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਇਹ ਵੀ ਪੜ੍ਹੋ :ਰੂਸੀ ਇੰਟੈਲੀਜੈਂਸੀ ਦੀ ਚਿਤਾਵਨੀ, ਯੂਕ੍ਰੇਨ ’ਚ ਅੱਤਵਾਦੀ ਲੜਾਕੇ ਭੇਜ ਰਹੇ ਹਨ NATO ਦੇਸ਼

ਮਾਤਾ ਜੀ ਦਾ ਪੋਤਰਾ ਜਸਪ੍ਰੀਤ ਸਿੰਘ ਸਿੱਧੂ ਜੀ. ਐੱਚ. ਜੀ. ਅਕੈਡਮੀ ਵਿੱਚ ਬਤੌਰ ਹੈੱਡ ਕੋਚ ਸੇਵਾਵਾਂ ਨਿਭਾ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ ਹੈ। ਇਨ੍ਹਾਂ ਦਾ ਅੰਤਿਮ ਸੰਸਕਾਰ ਅਤੇ ਸ਼ਰਧਾਂਜਲੀ ਸਮਾਗਮ 9 ਮਾਰਚ 2022, ਦਿਨ ਬੁੱਧਵਾਰ ਨੂੰ 'ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ' 4800 E. Clayton Ave, Fowler, CA-93625 ਵਿਖੇ 11 ਤੋਂ 1 ਵਜੇ ਹੋਵੇਗਾ। ਇਸ ਉਪਰੰਤ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਫਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ 4827 N. Parkway Dr, Fresno, CA 93722 ਵਿਖੇ ਬਾਅਦ ਦੁਪਹਿਰ 2 ਤੋਂ 4 ਵਜੇ ਤੱਕ ਹੋਵੇਗੀ। ਇਸ ਦੁੱਖ ਦੀ ਘੜੀ ਸ਼ਾਮਲ ਹੋਣ ਜਾਂ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰਾਂ ਉਦੇ ਦੀਪ ਸਿੰਘ ਸਿੱਧੂ (559) 355-4065 ਜਾਂ ਸਰਬਜੀਤ ਸਿੰਘ ਸਿੱਧੂ ਨਾਲ (559) 473-6660 ਫ਼ੋਨ ਨੰਬਰ ‘ਤੇ ਸੰਪਰਕ ਕਰ ਸਕਦੇ ਹੋ। ਇਸ ਦੁੱਖ ਦੀ ਘੜੀ ਵਿੱਚ ਅਸੀਂ 'ਧਾਲੀਆਂ ਅਤੇ ਮਾਛੀਕੇ ਮੀਡੀਆ ਗਰੁੱਪ, ਅਮਰੀਕਾ' ਸਿੱਧੂ ਪਰਿਵਾਰ ਦੇ ਦੁੱਖ 'ਚ ਸ਼ਰੀਕ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਮਾਤਾ ਮਹਿੰਦਰ ਕੌਰ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News