ਬੋਲੇ ਸ਼ਖਸ ਨੂੰ ਪੋਰਨ ਦੇਖਣ ''ਚ ਨਹੀਂ ਆਇਆ ਮਜ਼ਾ, ਸਾਈਟਾਂ ''ਤੇ ਠੋਕਿਆ ਕੇਸ

Saturday, Jan 18, 2020 - 10:39 PM (IST)

ਬੋਲੇ ਸ਼ਖਸ ਨੂੰ ਪੋਰਨ ਦੇਖਣ ''ਚ ਨਹੀਂ ਆਇਆ ਮਜ਼ਾ, ਸਾਈਟਾਂ ''ਤੇ ਠੋਕਿਆ ਕੇਸ

ਨਿਊਯਾਰਕ - ਨਿਊਯਾਰਕ ਵਿਚ ਰਹਿਣ ਵਾਲੇ ਇਕ ਬੋਲੇ ਸ਼ਖਸ ਨੇ ਤਿੰਨ ਪੋਰਨ ਵੈੱਬਸਾਈਟਾਂ ਖਿਲਾਫ ਭੇਦਭਾਵ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਹੈ। ਵਿਅਕਤੀ ਨੇ ਆਪਣੀ ਅਰਜ਼ੀ ਵਿਚ ਆਖਿਆ ਹੈ ਕਿ ਸਬ-ਟਾਈਟਲ ਦੇ ਬਿਨਾਂ ਉਹ ਵੈੱਬਸਾਈਟਾਂ 'ਤੇ ਉਪਲੱਬਧ ਸਮੱਗਰੀ ਦਾ ਪੂਰਾ-ਪੂਰਾ ਮਜ਼ਾ ਨਹੀਂ ਲੈ ਪਾਉਂਦਾ ਹੈ।

ਬਰੁਕਲੀਨ ਫੈਡਰਲ ਕੋਰਟ ਵਿਚ ਵੀਰਵਾਰ  ਦਿੱਤੀ ਗਈ ਅਰਜ਼ੀ ਵਿਚ ਯਾਰੋਸਲਾਵ ਸੁਰਿਜ ਨਾਂ ਦੇ ਸ਼ਖਸ ਪੋਰਨਹੱਬ, ਰੈੱਡਟਿਊਬ ਅਤੇ ਯੂ-ਪੋਰਨ ਅਤੇ ਉਸ ਦੀ ਕੈਨੇਡੀਆਈ ਮੁਖ ਕੰਪਨੀ ਮਾਇੰਡਗੀਕ ਖਿਲਾਫ ਮੁਕੱਦਮਾ ਦਾਇਰ ਕਰ ਆਖਿਆ ਹੈ ਕਿ ਉਹ 'ਅਮਰੀਕੰਸ ਵਿੱਦ ਡਿਸਬੀਲਿਟੀ ਐਕਟ' ਦਾ ਉਲੰਘਣ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਰਿਜ ਇਸ ਗੱਲ ਨੂੰ ਲੈ ਕੇ ਫਾਕਸ ਨਿਊਜ਼ ਖਿਲਾਫ ਮੁਕੱਦਮਾ ਕਰ ਚੁੱਕੇ ਹਨ।

ਉਨ੍ਹਾਂ ਆਖਿਆ ਸੀ ਕਿ ਉਹ ਅਕਤੂਬਰ ਅਤੇ ਇਸ ਮਹੀਨੇ ਕੁਝ ਵੀਡੀਓ ਦੇਖਣਾ ਚਾਹੁੰਦੇ ਸਨ ਪਰ ਨਾ ਦੇਖ ਪਾਇਆ। ਸੁਰਿਜ ਨੇ 23 ਪੰਨਿਆਂ ਦੀ ਆਪਣੀ ਅਰਜ਼ੀ ਵਿਚ ਲਿੱਖਿਆ ਹੈ, ਸਬ-ਟਾਈਟਲ ਦੇ ਬਿਨਾਂ ਬੋਲਿਆਂ ਅਤੇ ਅਜਿਹੇ ਲੋਕ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਹ ਵੀਡੀਓ ਦਾ ਪੂਰਾ-ਪੂਰਾ ਮਜ਼ਾ ਚੁੱਕ ਪਾਉਂਦੇ ਜਦਕਿ ਆਮ ਲੋਕਾਂ ਨੂੰ ਪੂਰਾ ਮਜ਼ਾ ਮਿਲਦਾ ਹੈ। ਸੁਰਿਜ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਪੋਰਨ ਵੈੱਬਸਾਈਟਾਂ ਸਬ-ਟਾਈਟਲ ਦੇਣ। ਉਨ੍ਹਾਂ ਇਨ੍ਹਾਂ ਕੰਪਨੀਆਂ ਤੋਂ ਹਰਜ਼ਾਨੇ ਦੀ ਵੀ ਮੰਗ ਕੀਤੀ ਹੈ। ਪੋਰਨਹੱਬ ਦੇ ਵਾਈਸ ਪ੍ਰੈਜ਼ੀਡੈਂਟ ਕੋਰੀ ਪ੍ਰਾਇਸ ਨੇ ਇਕ ਬਿਆਨ ਜਾਰੀ ਕਰ ਆਖਿਆ ਹੈ ਕਿ ਵੈੱਬਸਾਈਟ 'ਤੇ ਸਬ-ਟਾਈਟਲ ਵਾਲਾ ਵੀ ਇਕ ਸੈਕਸ਼ਨ ਹੈ ਅਤੇ ਉਸ ਦਾ ਲਿੰਕ ਵੀ ਦਿੱਤਾ ਗਿਆ ਹੈ।


author

Khushdeep Jassi

Content Editor

Related News