ਬ੍ਰਿਟੇਨ ''ਚ ਨਵੇਂ ਸਾਲ ਦੀ ਰਾਤ ਵਾਪਰਿਆ ਭਿਆਨਕ ਹਾਦਸਾ, 2 ਹਲਾਕ

Wednesday, Jan 01, 2020 - 03:16 PM (IST)

ਬ੍ਰਿਟੇਨ ''ਚ ਨਵੇਂ ਸਾਲ ਦੀ ਰਾਤ ਵਾਪਰਿਆ ਭਿਆਨਕ ਹਾਦਸਾ, 2 ਹਲਾਕ

ਲੰਡਨ- ਬ੍ਰਿਟੇਨ ਵਿਚ ਨਵੇ ਸਾਲ ਦੀ ਰਾਤ ਵਾਪਰੇ ਇਕ ਭਿਆਨਕ ਸੜਕੀ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਤੇ 2 ਔਰਤਾਂ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਈਆਂ। ਇਸ ਦੀ ਜਾਣਕਾਰੀ ਡੇਲੀ ਮੇਲ ਵਲੋਂ ਦਿੱਤੀ ਗਈ ਹੈ।

PunjabKesari

ਨਿਊਜ਼ ਏਜੰਸੀ ਦੀ ਰਿਪਰੋਟ ਮੁਤਾਬਕ 2 ਪੁਰਸ਼ ਤੇ 2 ਔਰਤਾਂ ਨਵੇਂ ਸਾਲ ਦੀ ਰਾਤ ਇਕ ਪੱਬ ਵਿਚ ਪਾਰਟੀ ਤੋਂ ਬਾਅਦ ਐਮਸਟਰਡਮ ਵੱਲ ਜਾ ਰਿਹਾ ਸਨ। ਇਸ ਦੌਰਾਨ ਕਾਰ ਤੇਜ਼ ਰਫਤਾਰ ਵਿਚ ਹੋਣ ਕਾਰਨ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਇਕ ਲਾਰੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ 2 ਪੁਰਸ਼ਾਂ ਦੀ ਮੌਤ ਹੋ ਗਈ ਤੇ ਦੋਵੇਂ ਔਰਤਾਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀਆਂ ਹਨ।

PunjabKesari

ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਰਾਤ ਕਰੀਬ 11.39 ਵਜੇ ਘਟਨਾ ਤੋਂ ਕੁਝ ਦੇਰ ਪਹਿਲਾਂ ਕਾਰ ਬਹੁਤ ਤੇਜ਼ ਰਫਤਾਰ ਵਿਚ ਲੰਘੀ ਸੀ। ਘਟਨਾ ਤੋਂ ਬਾਅਦ ਪੁਲਸ ਤੇ ਜਾਂਚ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੇ ਹਨ।


author

Baljit Singh

Content Editor

Related News