ਮਛੇਰਿਆਂ ਨੇ ਸ਼ਾਰਕ ਦਾ ਚੀਰਿਆ ਢਿੱਡ, ਅੰਦਰੋਂ ਜੋ ਨਿਕਲਿਆ ਦੇਖ ਕੇ ਅੱਡੀਆਂ ਰਹਿ ਗਈਆਂ ਅੱਖਾਂ

Tuesday, Oct 08, 2024 - 03:41 PM (IST)

ਨੈਸ਼ਨਲ ਡੈਸਕ : ਕੁਝ ਮਛੇਰੇ ਸਮੁੰਦਰ 'ਚ ਮੱਛੀਆਂ ਫੜਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਹੱਥ ਇਕ ਸ਼ਾਰਕ ਲੱਗੀ, ਜਿਸ ਦੀ ਸਿਹਤ ਠੀਕ ਨਹੀਂ ਸੀ। ਮਛੇਰਿਆਂ ਨੇ ਸੋਚਿਆ ਕਿ ਸ਼ਾਇਦ ਸ਼ਾਰਕ ਨੇ ਪਲਾਸਟਿਕ ਜਾਂ ਫਿਸ਼ਿੰਗ ਜਾਲ ਖਾ ਲਿਆ ਹੈ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਹੈ। ਜਦੋਂ ਮਛੇਰਿਆਂ ਨੇ ਉਸ ਦੀ ਮਦਦ ਲਈ ਸ਼ਾਰਕ ਦੇ ਪੇਟ 'ਚ ਚੀਰਾ ਲਾਇਆ ਤਾਂ ਜੋ ਸਾਹਮਣੇ ਆਇਆ, ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਕਿਉਂਕਿ ਜਾਲ ਜਾਂ ਪਲਾਸਟਿਕ ਨਹੀਂ ਸਗੋਂ ਸ਼ਾਰਕ ਦੇ ਪੇਟ 'ਚੋਂ ਇਕ ਔਰਤ ਦੀ ਲਾਸ਼ ਨਿਕਲੀ ਸੀ।

ਇਹ ਵੀ ਪੜ੍ਹੋ : ਦੁਨੀਆ ਦੀ ਸੱਤਵੀਂ ਸਭ ਤੋਂ ਉੱਚੀ ਚੋਟੀ 'ਤੇ ਡਿੱਗਣ ਕਾਰਨ ਪੰਜ ਰੂਸੀ ਪਰਬਤਾਰੋਹੀਆਂ ਦੀ ਮੌਤ

PunjabKesari
ਲਾਪਤਾ ਔਰਤ ਦੀ ਪਛਾਣ
ਤੁਹਾਨੂੰ ਦੱਸ ਦੇਈਏ ਕਿ ਮਾਮਲਾ ਇੰਡੋਨੇਸ਼ੀਆ ਦਾ ਹੈ। ਜਿੱਥੇ ਮਛੇਰਿਆਂ ਨੂੰ ਮੱਛੀਆਂ ਫੜਨ ਦੌਰਾਨ ਇਕ ਸ਼ਾਰਕ ਮਿਲੀ, ਜਿਸ ਦੇ ਪੇਟ 'ਚੋਂ ਇਕ ਔਰਤ ਦੀ ਲਾਸ਼ ਮਿਲੀ। ਗੋਤਾਖੋਰਾਂ ਨੇ ਤੁਰੰਤ ਸ਼ਾਰਕ ਦੇ ਪੇਟ 'ਚੋਂ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। ਨੇੜਲੇ ਥਾਣਿਆਂ 'ਚ ਔਰਤ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਕਰ ਕੇ ਪੁਲਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਔਰਤ 68 ਸਾਲਾ ਅਮਰੀਕੀ ਕੋਲੀਨ ਮੋਨਫੋਰ ਸੀ, ਜੋ ਆਪਣੇ ਛੇ ਦੋਸਤਾਂ ਨਾਲ ਗੋਤਾਖੋਰੀ ਕਰਨ ਗਈ ਸੀ। ਉਹ 26 ਸਤੰਬਰ ਨੂੰ ਤੇਜ਼ ਕਰੰਟ ਕਾਰਨ ਲਾਪਤਾ ਹੋ ਗਈ ਸੀ। ਉਸ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਹੋਈ ਹੈ ਤੇ ਬਾਕੀ ਹੈ।

PunjabKesari

ਪੜਤਾਲ ਦੀ ਕਹਾਣੀ
ਕੋਲੀਨ ਦੇ ਲਾਪਤਾ ਹੋਣ ਤੋਂ ਬਾਅਦ, ਪੁਲਸ ਨੇ ਗੋਤਾਖੋਰਾਂ ਦੀ ਇੱਕ ਟੀਮ ਨੂੰ ਉਸਦੀ ਭਾਲ ਲਈ ਤਾਇਨਾਤ ਕੀਤਾ। ਕਈ ਦਿਨਾਂ ਤੱਕ ਭਾਲ ਜਾਰੀ ਰਹੀ, ਪਰ ਜਦੋਂ ਕੁਝ ਨਾ ਮਿਲਿਆ ਤਾਂ ਤਲਾਸ਼ ਬੰਦ ਕਰ ਦਿੱਤੀ ਗਈ। ਕੋਲੀਨ ਦੀ ਲਾਸ਼ ਪੁਲਾਊ ਰੀਓਂਗ ਟਾਪੂ ਦੇ ਨੇੜੇ ਕਈ ਕਿਲੋਮੀਟਰ ਦੂਰ ਮਿਲੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਤੇਜ਼ ਕਰੰਟ ਕਾਰਨ ਉਹ ਇੱਥੇ ਆਈ ਹੋ ਸਕਦੀ ਹੈ ਅਤੇ ਸ਼ਾਰਕ ਨਾਲ ਉਸ ਦਾ ਮੁਕਾਬਲਾ ਹੋਇਆ ਹੋ ਸਕਦਾ ਹੈ। ਇਹ ਘਟਨਾ ਨਾ ਸਿਰਫ਼ ਦੁਖਦਾਈ ਹੈ ਸਗੋਂ ਸਮੁੰਦਰੀ ਜੀਵਨ ਤੇ ਵਾਤਾਵਰਨ ਦੇ ਮੁੱਦਿਆਂ 'ਤੇ ਵੀ ਇੱਕ ਅਹਿਮ ਸਵਾਲ ਖੜ੍ਹਾ ਕਰਦੀ ਹੈ। ਸਥਾਨਕ ਵਿਗਿਆਨੀ ਹੁਣ ਸ਼ਾਰਕ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਨ।


Baljit Singh

Content Editor

Related News