ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ

Thursday, Jan 19, 2023 - 10:29 PM (IST)

ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ

ਰੋਮ/ਇਟਲੀ (ਦਲਵੀਰ ਕੈਂਥ, ਸਾਬੀ ਚੀਨੀਆ) : ਇਟਲੀ ’ਚ ਆਏ ਦਿਨ ਪੰਜਾਬੀ ਭਾਈਚਾਰੇ ਦੇ ਬੱਚਿਆਂ ਵੱਲੋਂ ਵਿੱਦਿਅਕ, ਰਾਜਨੀਤਕ ਅਤੇ ਕਾਰੋਬਾਰੀ ਆਦਿ ਖੇਤਰਾਂ ’ਚ ਮੱਲਾਂ ਮਾਰੀਆਂ ਜਾ ਰਹੀਆਂ ਹਨ। ਜਿਸ ਕਰਕੇ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਭਵਿੱਖ ’ਚ ਕੈਨੇਡਾ, ਇੰਗਲੈਂਡ, ਅਮਰੀਕਾ ਵਾਂਗ ਇਟਲੀ ’ਚ ਵੀ ਪੰਜਾਬੀ ਭਾਈਚਾਰੇ ਦੇ ਲੋਕ ਹੌਲੀ-ਹੌਲੀ ਤਰੱਕੀ ਕਰਦੇ ਜਾ ਰਹੇ ਹਨ। ਇਸੇ ਲੜੀ ਤਹਿਤ ਇਟਲੀ ’ਚ ਪੰਜਾਬਣ ਲੜਕੀ ਰਵੀਨਾ ਕੁਮਾਰ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਚੰਗੇ ਨੰਬਰ ਲੈ ਕੇ ਪਹਿਲੇ ਸਥਾਨ ’ਤੇ ਰਹਿੰਦੇ ਹੋਇਆਂ ਰੋਮ ਸਥਿਤ ਲਾ ਸਪੀਏਨਸਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੇ ਖੇਤਰ ’ਚ ਮਾਸਟਰ ਡਿਗਰੀ ਹਾਸਿਲ ਕਰਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਹੋਈ ਮੌਤ

PunjabKesari

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ

ਰੋਮ ਯੂਨੀਵਰਸਿਟੀ ਤੋਂ ਇਹ ਵੱਕਾਰੀ ਡਿਗਰੀ ਹਾਸਿਲ ਕਰਨ ਸਮੇਂ ਇਸ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਅਜੀਬ ਝਲਕ ਦਿਖਾਈ ਦੇ ਰਹੀ ਸੀ। ਇਹ ਹੋਣਹਾਰ ਲੜਕੀ ਰਵੀਨਾ ਕੁਮਾਰ ਜਲੰਧਰ ਨੇੜਲੇ ਪਿੰਡ ਕੁਲਾਰ ਨਾਲ ਸਬੰਧਿਤ ਗੁਰਵਿੰਦਰ ਕੁਮਾਰ ਅਤੇ ਮਾਤਾ ਰਾਣੋ ਕੁਮਾਰ ਦੀ ਧੀ ਹੈ, ਜੋ ਪਿਛਲੇ ਲੰਬੇ ਅਰਸੇ ਤੋਂ ਰੋਮ ਨੇੜਲੇ ਸ਼ਹਿਰ ਲਾਡੀਸਪੋਲੀ ਵਿਖੇ ਰਹਿੰਦੇ ਹਨ। ਇਟਲੀ ਤੋਂ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਰਵੀਨਾ ਸ਼ੁਰੂ ਤੋਂ ਹੀ ਪੜ੍ਹਾਈ ਪ੍ਰਤੀ ਚੰਗੀਆਂ ਬਿਰਤੀਆਂ ਦੀ ਮਾਲਕ ਸੀ ਅਤੇ ਉਸ ਨੇ ਅੱਜ ਵੱਡੀ ਡਿਗਰੀ ਹਾਸਿਲ ਕਰਕੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਇਕ ਅਹਿਮ ਪੜਾਅ ਤੈਅ ਕਰ ਲਿਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਸਬੰਧਾਂ ਦਾ ਵਿਰੋਧ ਕਰਨ ’ਤੇ ਪੁੱਤ ਬਣਿਆ ਕਪੁੱਤ, ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਉਨ੍ਹਾਂ ਦੱਸਿਆ ਕਿ ਰਵੀਨਾ ਕੁਮਾਰ ਜਲਦ ਹੀ ਇਕ ਅੰਤਰਰਾਸ਼ਟਰੀ ਕੰਪਨੀ ’ਚ ਨੌਕਰੀ ਹਾਸਿਲ ਕਰਕੇ ਆਪਣਾ ਜੀਵਨ ਕੈਰੀਅਰ ਸ਼ੁਰੂ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ’ਚ ਪੰਜਾਬੀ ਬੱਚਿਆਂ ਨੇ ਡਿਗਰੀਆਂ ਹਾਸਲ ਕਰਕੇ ਚੰਗੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਨੌਕਰੀਆਂ ਹਾਸਲ ਕਰ ਲਈਆਂ ਹਨ ਅਤੇ ਆਸ ਕਰਦੇ ਹਾਂ ਕਿ ਭਵਿੱਖ ’ਚ ਵੀ ਇਸੇ ਤਰ੍ਹਾਂ ਹੀ ਪੰਜਾਬੀ ਬੱਚੇ ਇਟਲੀ ’ਚ ਤਰੱਕੀਆਂ ਕਰਦੇ ਰਹਿਣਗੇ।


author

Manoj

Content Editor

Related News