ਤਾਲਿਬਾਨ ਦੇ ਹੱਥ ਲੱਗਿਆ ਖਤਰਨਾਕ ਅਮਰੀਕੀ ਹਥਿਆਰਾਂ ਦਾ ਜ਼ਖੀਰਾ (ਵੀਡੀਓ)
Thursday, Aug 19, 2021 - 02:52 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ 'ਤੇ ਤਾਲਿਬਾਨ ਨੇ ਰਾਜ ਕਾਇਮ ਕਰ ਲਿਆ ਹੈ। ਇਕ ਪਾਸੇ ਜਿੱਥੇ ਤਾਲਿਬਾਨ ਹਿੰਸਾ ਨਾ ਕਰਨ ਦੀ ਗੱਲ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਉਸ ਦੇ ਲੜਾਕੇ ਹਥਿਆਰਾਂ ਨਾਲ ਲੈੱਸ ਹੋ ਕੇ ਲੋਕਾਂ 'ਤੇ ਗੋਲੀਬਾਰੀ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ ਤਾਲਿਬਾਨ ਲੜਾਕਿਆਂ ਦੇ ਹੱਥਾਂ ਵਿਚ ਅਮਰੀਕੀ ਹਥਿਆਰ ਨਜ਼ਰ ਆਏ। ਅਸਲ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਿਹੜੇ ਹਥਿਆਰ ਸੈਨਾ ਨੂੰ ਦਿੱਤੇ ਸਨ, ਹਥਿਆਰਾਂ ਦਾ ਇਹ ਜ਼ਖੀਰਾ ਹੁਣ ਤਾਲਿਬਾਨ ਦੇ ਕੰਮ ਆ ਰਿਹਾ ਹੈ। ਨਤੀਜੇ ਵਜੋਂ ਤਾਲਿਬਾਨ ਹੁਣ ਕਈ ਗੁਣਾ ਤਾਕਤਵਰ ਹੋ ਗਿਆ ਹੈ।
ਅਮਰੀਕੀ ਫ਼ੌਜ ਅਤੀ ਆਧੁਨਿਕ ਹਥਿਆਰਾਂ ਦਾ ਜ਼ਖੀਰਾ ਅਫਗਾਨਿਸਤਾਨ ਵਿਚ ਛੱਡ ਕੇ ਜਾ ਚੁੱਕੀ ਹੈ। ਹੁਣ ਸਭ ਕੁਝ ਤਾਲਿਬਾਨ ਦੇ ਹੱਥ ਵਿਚ ਹੈ।ਟੈਂਕ ਤੋਂ ਲੈਕੇ ਬਖਤਰਬੰਦ ਗੱਡੀਆਂ ਅਤੇ ਤੋਪ, ਹੈਲੀਕਾਪਟਰ ਤੋਂ ਲੈ ਕੇ ਰਾਈਫਲਾਂ ਅਤੇ ਹਰ ਤਰ੍ਹਾਂ ਦੇ ਆਧੁਨਿਕ ਹਥਿਆਰ ਹੁਣ ਤਾਲਿਬਾਨ ਵੱਲੋਂ ਵਰਤੇ ਜਾਣਗੇ। ਇਸ ਦੌਰਾਨ ਤਾਲਿਬਾਨੀ ਅੱਤਵਾਦੀਆਂ ਵੱਲੋ ਕਾਬੁਲ ਹਵਾਈ ਅੱਡੇ 'ਤੇ ਗੋਲੀਬਾਰੀ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਗੋਲੀਬਾਰੀ ਦੌਰਾਨ ਲੋਕ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।ਅਸਲ ਵਿਚ ਇਹ ਤਾਲਿਬਾਨ ਦਾ ਅਸਲੀ ਚਿਹਰਾ ਹੈ।