ਕੈਲੀਫੋਰਨੀਆ ਬੰਦਰਗਾਹ ''ਤੇ ਰਸਾਇਣਿਕ ਪਦਾਰਥ ਦੇ ਰਿਸਾਅ ਨਾਲ 13 ਲੋਕ ਜ਼ਖਮੀ

Monday, Aug 07, 2017 - 11:44 AM (IST)

ਲੋਂਗ ਬੀਚ— ਲੋਂਗ ਬੀਚ ਬੰਦਰਗਾਹ 'ਤੇ ਮਾਲ ਲਿਜਾ ਰਹੇ ਜਹਾਜ਼ ਤੋਂ ਖਤਰਨਾਕ ਪਦਾਰਥ ਦੇ ਰਿਸਾਅ ਨਾਲ 12 ਬੰਦਰਗਾਹ ਕਰਮੀ ਅਤੇ 1 ਅੱਗ ਬੁਝਾਉਣ ਵਾਲਾ ਕਰਮਚਾਰੀ ਮਾਮੂਲੀ ਰੂਪ ਵਿਚ ਜ਼ਖਮੀ ਹੋ ਗਿਆ। ਸ਼ਹਿਰ ਦੇ ਫਾਇਰ ਬ੍ਰਿਗੇਡ ਦੇ ਬੁਲਾਰੇ ਬ੍ਰਾਇਨ ਫਿਸਕ ਨੇ ਕਿਹਾ ਕਿ ਹਾਰਬਰ ਬ੍ਰਿਜ ਜਹਾਜ਼ ਤੋਂ ਕਲ ਸਵੇਰੇ ਰਿਸਾਅ ਸ਼ੁਰੂ ਹੋ ਗਿਆ ਸੀ। ਤੱਟ ਰੱਖਿਅਕਾਂ ਨੇ ਇਸ ਤਰਲ ਪਦਾਰਥ ਦੀ ਪਛਾਣ 'ਪ੍ਰੋਪਿਲ ਐਸੀਟੇਟ' ਦੇ ਰੂਪ ਵਿਚ ਕੀਤੀ ਹੈ, ਜਿਸ ਦੀ ਵਰਤੋਂ ਮੁਯਤਯਾ ਘੋਲ ਦੇ ਰੂਪ ਵਿਚ ਕੀਤੀ ਜਾਂਦੀ ਹੈ। ਹਾਲੇ ਤੱਕ ਕਿੰਨਾ ਰਿਸਾਅ ਹੋਇਆ ਹੈ ਅਤੇ ਕਿਸ ਕਾਰਨ ਹੋਇਆ ਹੈ ਦੇ ਸੰਬੰਧ ਵਿਚ ਪਤਾ ਨਹੀ ਚੱਲ ਸਕਿਆ ਹੈ।


Related News