ਪੂਰਬੀ ਸੂਡਾਨ ’ਚ ਭਾਰੀ ਮੀਂਹ ਕਾਰਨ ਟੁੱਟਿਆ ਬੰਨ੍ਹ, 30 ਲੋਕਾਂ ਦੀ ਮੌਤ

Tuesday, Aug 27, 2024 - 06:57 PM (IST)

ਕਾਹਿਰਾ - ਸੂਡਾਨ ਦੇ ਪੂਰਬ ’ਚ ਲਾਲ ਸਾਗਰ ਨਾਲ ਲੱਗਦੇ ਸੂਬੇ ’ਚ ਸਥਿਤ ਅਰਬਾਤ  ਬੰਨ੍ਹ  ਟੁੱਟਣ  ਕਾਰਨ ਆਲੇ-ਦੁਆਲੇ  ਦੇ ਖੇਤਰਾਂ  ’ਚ ਪਾਣੀ ਭਰ ਗਿਆ ਜਿਸ ਕਾਰਨ  ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਮਨੁੱਖੀ ਮਾਮਲਿਆਂ ’ਚ ਸਹਿਯੋਗ ਲਈ ਸੰਯੁਕਤ ਰਾਸ਼ਟਰ ਦੇ ਦਫਤਰ (ਓ.ਸੀ.ਐੱਚ.ਏ.)  ਨੇ ਸੋਮਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਭਾਰੀ ਮੀਂਹ ਦੇ ਬਾਅਦ ਐਤਵਾਰ ਨੂੰ ਬੰਨ੍ਹ ਦੇ ਟੁੱਟਣ ਕਾਰਨ ਮਰਨ ਵਾਲਿਆਂ ਦੀ ਅਸਲ ਗਿਣਤੀ ਵੱਧ ਸਕਦੀ ਹੈ। ਏਜੰਸੀ ਨੇ ਦੱਸਿਆ ਕਿ  ਬੰਨ੍ਹ ਦੇ ਟੁੱਟਣ ਨਾਲ ਲਗਭਗ 70 ਪਿੰਡਾਂ ’ਚ ਅਚਾਨਕ ਹੜ੍ਹ ਆ ਗਿਆ, ਜਿਨ੍ਹਾਂ ’ਚੋਂ 20 ਪਿੰਡ ਤਬਾਹ ਹੋ ਗਏ ਹਨ।

ਓ.ਸੀ.ਐੱਚ.ਏ. ਨੇ ਦੱਸਿਆ ਕਿ ਅਰਬਾਤ ਬੰਨ੍ਹ ਸੂਡਾਨ ਦੇ ਬੰਦਰਗਾਹ ਤੋਂ ਲਗਭਗ 38 ਕਿਲੋਮੀਟਰ ਉੱਤਰੀ ਪੱਛਮੀ ਦਿਸ਼ਾ ’ਚ ਸਥਿਤ ਹੈ ਅਤੇ ਭਾਰੀ ਮੀਂਹ ਕਾਰਨ  ਵੱਡਾ ਨੁਕਸਾਨ ਹੋਇਆ ਹੈ। ਬੰਨ੍ਹ ਦੇ ਪੱਛਮੀ ਖੇਤਰ ’ਚ ਆਏ ਹੜ੍ਹ  ਕਾਰਨ ਲਗਭਗ 50 ਹਜ਼ਾਰ ਲੋਕਾਂ (ਖੇਤਰ ਦੀ ਆਬਾਦੀ ਦਾ ਲਗਭਗ 77 ਫੀਸਦੀ) ਦੇ ਘਰ ਤਬਾਹ ਜਾਂ ਖ਼ਰਾਬ ਹੋ ਗਏ ਹਨ। ਪ੍ਰਭਾਵਿਤ ਖੇਤਰਾਂ ’ਚ ਖਾਣ-ਪੀਣ, ਪੀਣ ਦੇ ਪਾਣੀ ਅਤੇ ਰਿਹਾਇਸ਼ ਦੀ ਲੋੜ ਹੈ। ਏਜੰਸੀ ਨੇ ਕਿਹਾ ਕਿ ਦੇਸ਼ ਦੇ ਪੂਰਬੀ ਹਿੱਸੇ ’ਚ ਹੋਏ ਨੁਕਸਾਨ ਦਾ ਹਾਲੇ ਵੀ ਮੁਲਾਂਕਣ ਕੀਤਾ ਜਾਣਾ ਹੈ। ਇਸਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਹੜ੍ਹ ਕਾਰਨ 10 ਹਜ਼ਾਰ ਮਛੇਰੇ  ਗੁਮ ਹੋ ਗਏ ਹਨ ਅਤੇ 70 ਸਕੂਲ ਜਾਂ ਤਾਂ ਖ਼ਰਾਬ ਹੋ ਗਏ ਹਨ ਜਾਂ ਤਬਾਹ ਹੋ ਗਏ ਹਨ। ਇਸ ਮਹੀਨੇ ਸੂਡਾਨ ’ਚ ਹੋਈ ਭਾਰੀ ਮੀਂਹ ਨਾਲ 3,17,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ’ਚੋਂ 1,18,000 ਲੋਕ ਵੱਸਣ ਦੇ ਯੋਗ ਨਹੀਂ ਰਹੇ ਹਨ। 


Sunaina

Content Editor

Related News