ਕੀ ਯੂਰਪ 'ਚ ਖਾਲਿਸਤਾਨੀ ਲਹਿਰ ਲਈ ਸਰਗਰਮ ਹੋ ਚੁੱਕਾ ਹੈ ਦਲ ਖ਼ਾਲਸਾ? ਸਾਹਮਣੇ ਆਈ ਇਹ ਤਸਵੀਰ
Thursday, Apr 20, 2023 - 05:42 PM (IST)

ਇੰਟਰਨੈਸ਼ਨਲ ਡੈਸਕ- ਦਲ ਖਾਲਸਾ ਯੂਰਪ 'ਚ ਖਾਲਿਸਤਾਨ ਦੀ ਲਹਿਰ ਲਈ ਬਹੁਤ ਭਾਰੀ ਉਪਰਾਲੇ ਕਰ ਰਿਹਾ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਹ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਖਾਲਿਸਤਾਨੀ ਅੰਦੋਲਨ ਦੀ ਅਗਵਾਈ ਵਿਚ ਸਹਾਇਕ ਨਹੀਂ ਹਨ। ਪਾਕਿਸਤਾਨ ਨਾਲ ਵੀ ਉਹਨਾਂ ਦੇ ਖੁੱਲ੍ਹੇ ਸਬੰਧ ਹਨ। ਇਸ ਸਬੰਧੀ ਵਿਚਾਰਾਂ ਦਾ ਪ੍ਰਗਟਾਵਾ ਬ੍ਰਿਟਿਸ਼ ਸਿਆਸੀ ਵਿਸ਼ਲੇਸ਼ਕ ਕ੍ਰਿਸ ਬਲੈਕਬਰਨ ਨੇ ਇਕ ਟਵੀਟ ਜ਼ਰੀਏ ਕੀਤਾ ਹੈ।
ਕ੍ਰਿਸ ਮੁਤਾਬਕ ਵੱਖ-ਵੱਖ ਮੌਕਿਆਂ 'ਤੇ ਪੰਨੂੰ ਨੂੰ ਰੈਫਰੈਂਡਮ ਲਈ ਪ੍ਰਚਾਰ ਕਰਦਿਆਂ ਦਲ ਖਾਲਸਾ ਦੇ ਮੈਂਬਰਾਂ ਨਾਲ ਵੇਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਨੂ ਖਾਲਿਸਤਾਨੀ ਰੈਫਰੈਂਡਮ ਨੂੰ ਸਫਲ ਬਣਾਉਣ ਲਈ ਉਪਰਾਲੇ ਕਰਦਾ ਆ ਰਿਹਾ ਹੈ। ਉਸ ਨੇ ਭਾਰਤ ਦੇ ਇਲਾਵਾ ਵਿਦੇਸ਼ਾਂ ਵਿਚ ਵੀ ਖਾਲਿਸਤਾਨ ਰੈਫਰੈਂਡਮ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਵੱਲੋਂ ਭਾਰਤ ਅਤੇ ਪੰਜਾਬ ਦੇ ਸਿਆਸੀ ਆਗੂਆਂ ਨੂੰ ਵੱਖ-ਵੱਖ ਮੌਕਿਆਂ 'ਤੇ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਜਾਪਦਾ ਹੈ ਕਿ ਹੁਣ ਉਹ ਯੂਰਪ ਵਿਚ ਵੀ ਖਾਲਿਸਤਾਨ ਦੀ ਲਹਿਰ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਹੈ। ਇਸ ਮਾਮਲੇ ਵਿਚ ਪਾਕਿਸਤਾਨ ਨਾਲ ਵੀ ਉਸ ਦੇ ਸਿੱਧੇ ਸਬੰਧ ਹੋਣ ਦੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।