ਚੈੱਕ ਗਣਰਾਜ : ਘਰ ''ਚ ਲੱਗੀ ਅੱਗ, 8 ਲੋਕਾਂ ਦੀ ਮੌਤ ਤੇ 30 ਜ਼ਖਮੀ

Sunday, Jan 19, 2020 - 04:32 PM (IST)

ਚੈੱਕ ਗਣਰਾਜ : ਘਰ ''ਚ ਲੱਗੀ ਅੱਗ, 8 ਲੋਕਾਂ ਦੀ ਮੌਤ ਤੇ 30 ਜ਼ਖਮੀ

ਪ੍ਰਾਗ (ਭਾਸ਼ਾ): ਚੈੱਕ ਗਣਰਾਜ ਦੇ ਇਕ ਪੱਛਮੀ ਸ਼ਹਿਰ ਵਿਚ ਐਤਵਾਰ ਤੜਕਸਾਰ ਇਕ ਘਰ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਇਸ ਘਰ ਵਿਚ ਮਾਨਸਿਕ ਰੂਪ ਨਾਲ ਕਮਜ਼ੋਰ ਲੋਕ ਰਹਿੰਦੇ ਹਨ। ਐਮਰਜੈਂਸੀ ਸੇਵਾ ਦੇ ਬੁਲਾਰੇ ਪ੍ਰੋਕੋਪ ਵੋਲੇਨਿਕ ਨੇ ਏ.ਐੱਫ.ਪੀ. ਨੂੰ ਦੱਸਿਆ,''ਅੱਗ ਨਾਲ ਕੁੱਲ 38 ਲੋਕ ਪ੍ਰਭਾਵਿਤ ਹੋਏ, ਉਹਨਾਂ ਵਿਚੋਂ 8 ਦੀ ਮੌਤ ਹੋ ਗਈ।'' ਉਹਨਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਹਨਾਂ ਵਿਚੋਂ ਇਕ ਦੀ ਹਾਲਤ ਨਾਜੁਕ ਬਣੀ ਹੋਈ ਹੈ ਜਦਕਿ 3 ਗੰਭੀਰ ਰੂਪ ਨਾਲ ਅਤੇ 26 ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹਨ। 

ਚੈੱਕ ਮੀਡੀਆ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਮੁਤਾਬਕ ਤੜਕੇ 3:49 ਵਜੇ ਲੱਗੀ, ਜਿਸ 'ਤੇ ਹੁਣ ਕੰਟਰੋਲ ਕਰ ਲਿਆ ਗਿਆ ਹੈ। ਪ੍ਰਾਗ ਤੋਂ ਕਰੀਬ 100 ਕਿਲੋਮੀਟਰ ਉੱਤਰ-ਪੱਛਮ ਵਿਚ ਜਰਮਨ ਸੀਮਾ ਨੇੜੇ ਸਥਿਤ ਇਕ ਛੋਟੇ ਜਿਹੇ ਸ਼ਹਿਰ ਵੇਜ ਪਰਟੀ ਦੇ ਮੇਅਰ ਜਿਤਕਾ ਗਾਵਦੁਨੋਵਾ ਨੇ ਕਿਹਾ,''ਮਾਨਸਿਕ ਰੂਪ ਨਾਲ ਕਮਜ਼ੋਰ ਲੋਕਾਂ ਲਈ ਬਣੇ ਇਸ ਘਰ ਦੇ ਉਸ ਹਿੱਸੇ ਵਿਚ ਅੱਗ ਲੱਗੀ ਜਿੱਥੇ ਮੁੰਡੇ ਰਹਿੰਦੇ ਹਨ।''


author

Vandana

Content Editor

Related News