ਹਿਊਸਟਨ 'ਚ ਚੱਕਰਵਰਤੀ ਤੂਫ਼ਾਨ ਨੇ ਮਚਾਇਆ ਕਹਿਰ, 7 ਵਿਅਕਤੀਆਂ ਦੀ ਹੋਈ ਮੌਤ

05/19/2024 12:31:48 PM

ਟੈਕਸਾਸ (ਅਮਰੀਕਾ)(ਗੁਰਿੰਦਰਜੀਤ ਨੀਟਾ ਮਾਛੀਕੇ) - ਟੈਕਸਾਸ ਸਟੇਟ ਵਿੱਚ ਅਕਸਰ ਗ਼ੜੇਮਾਰੀ, ਅਸਮਾਨੀ ਬਿਜਲੀ ਅਤੇ ਚੱਕਰਵਰਤੀ ਤੁਫ਼ਾਨ ਆਉਂਦੇ ਰਹਿੰਦੇ ਹਨ। ਇਸ ਦੌਰਾਨ ਵੀਰਵਾਰ ਨੂੰ ਟੈਕਸਾਸ ਵਿੱਚ ਤੇਜ਼ ਗਰਜ ਵਾਲੇ ਤੂਫਾਨ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਕੁਝ ਹਿੱਸੇ ਭਾਰੀ ਮੀਂਹ, ਵਿਨਾਸ਼ਕਾਰੀ ਹਵਾਵਾਂ ਅਤੇ ਖ਼ਤਰਨਾਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਇਲਾਕਾ ਵਾਸੀ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਸਨ ਅਤੇ ਹੁਣ ਆਏ ਤੁਫ਼ਾਨ ਕਾਰਨ ਸ਼ੁੱਕਰਵਾਰ ਨੂੰ ਖਾੜੀ ਤੱਟ ਦੇ ਨਾਲ ਲੱਗਦੇ ਇਲਾਕੇ ਦੇ ਲਗਪਗ 10 ਲੱਖ ਲੋਕ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।।

PunjabKesari

ਤੂਫਾਨ ਕਾਰਨ ਘਰਾਂ ਦੀਆਂ ਖਿੜਕੀਆਂ ਉੱਡ ਗਈਆਂ ਹਨ, ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ ਹਨ ਅਤੇ ਹਿਊਸਟਨ ਵਿੱਚ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ ਹਨ। ਸ਼ਕਤੀਸ਼ਾਲੀ ਹਵਾਵਾਂ ਨੇ ਡਾਊਨਟਾਊਨ ਵਿਚ ਕਹਿਰ ਮਚਾ ਦਿੱਤਾ ਹੈ। ਸ਼ਹਿਰ ਦੇ ਅੱਗ ਬੁਝਾਊ ਮੁਖੀ ਸੈਮੂਅਲ ਪੇਨਾ ਅਨੁਸਾਰ, ਮਰਨ ਵਾਲੇ ਲੋਕਾਂ ਵਿੱਚੋਂ, ਘੱਟੋ-ਘੱਟ ਦੋ ਲੋਕ ਦਰੱਖਤ ਡਿੱਗਣ ਨਾਲ ਮਾਰੇ ਗਏ ਸਨ ਅਤੇ ਇੱਕ ਕਰੇਨ ਦੇ ਤੇਜ਼ ਹਵਾਵਾਂ ਨਾਲ ਡਿੱਗਣ ਕਾਰਨ ਹਾਦਸੇ ਵਿੱਚ ਮਾਰਿਆ ਗਿਆ। ਸ਼ੁੱਕਰਵਾਰ ਨੂੰ ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਪੁਸ਼ਟੀ ਕੀਤੀ ਕਿ ਖਰਾਬ ਮੌਸਮ ਦੇ ਨਤੀਜੇ ਵਜੋਂ ਤਿੰਨ ਹੋਰਾਂ ਦੀ ਮੌਤ ਹੋ ਗਈ ਸੀ।

PunjabKesari

ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸਰਵੇਖਣ ਟੀਮਾਂ ਮੁਤਾਬਕ ਕਿ ਵੀਰਵਾਰ ਰਾਤ ਨੂੰ ਹਿਊਸਟਨ ਦੇ ਉੱਤਰ-ਪੱਛਮ ਵਿੱਚ ਸਾਈਪ੍ਰਸ, ਟੈਕਸਾਸ ਦੇ ਨੇੜੇ ਇਹ ਭਿਆਨਕ ਤੁਫ਼ਾਨ ਨੇ ਲੈਂਡ ਫਾਲ਼ ਕੀਤਾ।

ਹਿਊਸਟਨ ਵਿੱਚ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਹੇਲੇ ਐਡਮਜ਼ ਨੇ ਕਿਹਾ ਕਿ ਟੀਮਾਂ ਇਸ ਸਮੇਂ ਸਰਵੇਖਣ ਕਰ ਰਹੀਆਂ ਹਨ ਕਿ ਅਸਲ ਵਿੱਚ ਕਿੰਨਾ ਨੁਕਸਾਨ ਹੋਇਆ ਹੈ।

ਹਿਊਸਟਨ ਦੇ ਮੇਅਰ ਜੌਹਨ ਵਿਟਮਾਇਰ ਨੇ ਸ਼ੁੱਕਰਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਜਾਂਚ ਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਪੰਜਵੀਂ ਮੌਤ ਖਰਾਬ ਮੌਸਮ ਨਾਲ ਹੋਈ ਜਾਂ ਇਸ ਦਾ ਕੋਈ ਹੋਰ ਕਾਰਨ ਸੀ। ਸ੍ਰੀ ਵਿਟਮਾਇਰ ਨੇ ਕਿਹਾ ਕਿ ਆਮ ਲੋਕਾਂ ਲਈ ਬਿਜਲੀ ਸੇਵਾ ਬਹਾਲ ਕਰਨ ਲਈ ਕਈ ਹਫ਼ਤੇ ਲੱਗ ਸਕਦੇ ਹਨ।


Harinder Kaur

Content Editor

Related News