ਮਾਲਾਵੀ ਅਤੇ ਮੋਜ਼ਾਮਬੀਕ ''ਚ ਚੱਕਰਵਾਤ ਫਰੈਡੀ ਨੇ ਲਈ 56 ਲੋਕਾਂ ਦੀ ਜਾਨ

Tuesday, Mar 14, 2023 - 09:20 AM (IST)

ਮਾਲਾਵੀ ਅਤੇ ਮੋਜ਼ਾਮਬੀਕ ''ਚ ਚੱਕਰਵਾਤ ਫਰੈਡੀ ਨੇ ਲਈ 56 ਲੋਕਾਂ ਦੀ ਜਾਨ

ਬਲਾਂਟਾਇਰ/ਮਲਾਵੀ (ਭਾਸ਼ਾ)- ਚੱਕਰਵਾਤ ਫਰੈਡੀ ਕਾਰਨ ਮਲਾਵੀ ਅਤੇ ਮੋਜ਼ਾਮਬੀਕ ਵਿਚ ਘੱਟੋ-ਘੱਟ 56 ਲੋਕਾਂ ਦੀ ਮੌਤ ਹੋ ਗਈ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਚੱਕਰਵਾਤ ਨੇ ਸ਼ਨੀਵਾਰ ਰਾਤ ਨੂੰ ਦੂਜੀ ਵਾਰ ਮਹਾਂਦੀਪ ਵਿਚ ਦਸਤਕ ਦਿੱਤੀ। ਸਥਾਨਕ ਪੁਲਸ ਨੇ ਦੱਸਿਆ ਕਿ ਮਲਾਵੀ ਵਿਚ 51 ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ ਕਈ ਹੋਰ ਲਾਪਤਾ ਜਾਂ ਜ਼ਖ਼ਮੀ ਹਨ।

ਇਹ ਵੀ ਪੜ੍ਹੋ: ਅਮਰੀਕਾ: 3 ਸਾਲ ਦੀ ਬੱਚੀ ਨੇ ਆਪਣੀ 4 ਸਾਲਾ ਭੈਣ ਨੂੰ ਮਾਰੀ ਗੋਲੀ, ਹੋਈ ਮੌਤ

PunjabKesari

ਮੋਜ਼ਾਮਬੀਕ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਸ਼ਨੀਵਾਰ ਤੋਂ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਪੁਲਸ ਰਿਪੋਰਟ ਮੁਤਾਬਕ ਮਲਾਵੀ ਵਿਚ ਹੋਈਆਂ ਮੌਤਾਂ ਵਿਚ ਇਕ ਹੀ ਪਰਿਵਾਰ ਦੇ 5 ਮੈਂਬਰ ਸ਼ਾਮਲ ਹਨ, ਜਿਨ੍ਹਾਂ ਦੀ ਚੱਕਰਵਾਤ ਦੀਆਂ ਵਿਨਾਸ਼ਕਾਰੀ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਬਲਾਂਟਾਇਰ ਦੇ ਨਦੀਰਾਂਡੇ ਟਾਊਨਸ਼ਿਪ ਵਿਚ ਉਨ੍ਹਾਂ ਦੇ ਘਰ ਢਹਿ ਜਾਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ: ਜਾਨ ਖ਼ਤਰੇ 'ਚ ਪਾ ਕੇ ਵਿਦੇਸ਼ਾਂ 'ਚ ਜਾ ਰਹੇ ਭਾਰਤੀ, ਹੁਣ ਬ੍ਰਿਟੇਨ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ


author

cherry

Content Editor

Related News