Wikipedia  ''ਤੇ ਹੋਇਆ ਸਾਇਬਰ ਅਟੈਕ, ਕਈ ਦੇਸ਼ਾਂ ''ਚ ਸੇਵਾਵਾਂ ਠੱਪ

09/07/2019 6:31:29 PM

ਵਾਸ਼ਿੰਗਟਨ— ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪ੍ਰਸਿੱਧ ਵੈੱਬਸਾਈਟ 'ਵਿਕਿਪੀਡੀਆ' ਨੇ ਕਈ ਦੇਸ਼ਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ। ਵੈੱਬਸਾਈਟ ਨੇ ਇਸ ਨੂੰ ਖਤਰਨਾਕ ਹਮਲਾ ਕਰਾਰ ਦਿੱਤਾ ਹੈ।
ਵੈੱਬਸਾਈਟ ਦੇ ਜਰਮਨ ਅਕਾਊਂਟ ਨੇ ਸ਼ੁੱਕਰਵਾਰ ਦੇਰ ਰਾਤ ਟਵੀਟ ਕੀਤਾ ਕਿ 'ਵਿਕਿਪੀਡੀਆ ਫਾਊਂਡੇਸ਼ਨ' ਸਰਵਰ ਨੂੰ ਭਿਆਨਕ 'ਡਿਸਟ੍ਰੀਬਿਊਟੇਡ ਡਿਨਾਇਲ ਆਫ ਸਰਵਿਸ ਦਾ ਸਾਹਮਣਾ ਕਰਨਾ ਪਿਆ। ਵਿਕਿਪੀਡੀਆ ਫਾਉਂਡੇਸ਼ਨ ਹੀ 'ਵਿਕਿਪੀਡੀਆ ਦਾ ਸੰਚਾਲਨ ਕਰਦਾ ਹੈ।
'ਵਿਕਿਪੀਡੀਆ ਫਾਉਂਡੇਸ਼ਨ' ਨੇ ਵੱਖਰੇ ਬਿਆਨ 'ਚ ਕਿਹਾ ਕਿ ਇਨਸਾਇਕਲੋਪੀਡੀਆ 'ਤੇ ਹਮਲਾ ਜਾਰੀ ਹੈ ਤੇ ਟੀਮਾਂ ਉਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।


Inder Prajapati

Content Editor

Related News