ਵਾਸ਼ਿੰਗਟਨ ਪੁਲਸ ਦੇ ਕੰਪਿਊਟਰ ਤੋਂ ਡਾਟਾ ਚੋਰੀ, ਹੈਕਰਾਂ ਨੇ ਸ਼ੁਰੂ ਕੀਤੀ ਬਲੈਕਮੇਲਿੰਗ

Wednesday, Apr 28, 2021 - 12:22 AM (IST)

ਵਾਸ਼ਿੰਗਟਨ ਪੁਲਸ ਦੇ ਕੰਪਿਊਟਰ ਤੋਂ ਡਾਟਾ ਚੋਰੀ, ਹੈਕਰਾਂ ਨੇ ਸ਼ੁਰੂ ਕੀਤੀ ਬਲੈਕਮੇਲਿੰਗ

ਵਾਸ਼ਿੰਗਟਨ-ਵਾਸ਼ਿੰਗਟਨ ਪੁਲਸ ਵਿਭਾਗ ਦੇ ਕੰਪਿਊਟਰ ਨੈੱਟਵਰਕ 'ਚ ਸੰਨ੍ਹ ਲਾ ਕੇ ਹੈਕਰਾਂ ਨੇ ਪੂਰਾ ਡਾਟਾ ਚੋਰੀ ਕਰਨ ਦਾ ਦਾਅਵਾ ਕੀਤਾ ਹੈ। ਰੂਸੀ ਭਾਸ਼ਾ 'ਚ ਗੱਲ ਕਰ ਰਹੇ ਹੈਕਰ ਨੇ ਅਮਰੀਕੀ ਪੁਲਸ ਨੂੰ ਧਮਕੀ ਦਿੱਤੀ ਹੈ ਕਿ ਉਨ੍ਹਾਂ ਦੀ ਗੱਲ ਨਹੀਂ ਮਨੀ ਗਈ ਤਾਂ ਉਹ ਪੁਲਸ ਦੇ ਮੁਖਬਰਾਂ ਦੀ ਸਥਾਨਕ ਅਪਰਾਧੀ ਗੈਂਗਾਂ 'ਚ ਸਾਂਝਾ ਕਰ ਦੇਣਗੇ। ਕੰਪਿਊਟਰ ਦੇ ਨੈੱਟਵਰਕ 'ਚ ਸੰਨ੍ਹ ਲਾਉਣ ਵਾਲੇ ਸਿੰਡੀਕੇਟ ਨੇ ਅਜੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ। ਪੁਲਸ ਨਾਲ ਤਿੰਨ ਦਿਨ 'ਚ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ-ਐਪਲ ਨੇ ਰਿਲੀਜ਼ ਕੀਤਾ iOS 14.5 , ਹੁਣ ਬਿਨਾਂ ਫੇਸ ਮਾਸਕ ਲਾਏ ਅਨਲਾਕ ਹੋਵੇਗਾ ਆਈਫੋਨ

ਡਾਟਾ ਚੋਰੀ ਦੇ ਪ੍ਰਮਾਣ ਦੇ ਤੌਰ 'ਤੇ ਉਨ੍ਹਾਂ ਨੇ ਸਕਰੀਨਸ਼ਾਟ ਵੀ ਪਾਇਆ ਸੀ। ਹੈਕਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੁਲਸ ਦਾ 250 ਗੀਗਾਬਾਈਟ ਡਾਟਾ ਚੋਰੀ ਕੀਤਾ ਹੈ। ਇਸ ਨੂੰ ਡਾਰਕ ਵੈੱਬ 'ਚ ਪਾਉਣ ਦੀ ਧਮਕੀ ਦਿੱਤੀ ਹੈ। ਧਮਕੀ ਦੇਣ ਵਾਲਿਆਂ ਨੇ ਆਪਣੇ ਆਪ ਨੂੰ ਬਾਬਕ ਗਰੁੱਪ ਹੋਣ ਦਾ ਦੱਸਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੋਈ ਨਵਾਂ ਰੈਂਸਮਵੇਅਰ ਗਰੁੱਪ ਹੈ। ਇਸ ਗੈਂਗ ਦਾ ਦਾਅਵਾ ਹੈ ਕਿ ਚਾਰ ਕੰਪਿਉਟਰਾਂ 'ਚ ਸੰਨ੍ਹ ਲਾਈ ਗਈ ਹੈ। ਇਸ 'ਚ ਇੰਟੈਲੀਜੈਂਸ ਰਿਪੋਰਟ, ਅਪਰਾਧੀਆਂ ਦੇ ਬਾਰੇ 'ਚ ਜਾਣਕਾਰੀ, ਜੇਲ੍ਹਾਂ ਦੀ ਗਿਣਤੀ ਅਤੇ ਪ੍ਰਬੰਧਕੀ ਫਾਈਲਾਂ ਹਨ। ਵਾਸ਼ਿੰਗਟਨ ਪੁਲਸ ਨੇ ਕਿਹਾ ਕਿ ਅਸੀਂ ਇਸ ਖਤਰੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਇਸ ਮਾਮਲੇ 'ਚ ਐੱਫ.ਬੀ.ਆਈ. ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪੁਲਸ ਦਾ ਕਿੰਨਾ ਡਾਟਾ ਚੋਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ-'ਅਮਰੀਕਾ ਦੇ ਵੈਕਸੀਨ ਸਾਂਝਾ ਕਰਨ ਦਾ ਫੈਸਲਾ ਸਵਾਗਤ ਯੋਗ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News