ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬਣਾਂ ਨੇ ਗਿੱਧੇ ਨਾਲ ਬੰਨ੍ਹਿਆ ਰੰਗ

10/01/2019 9:54:27 AM

ਮਿਲਾਨ, (ਸਾਬੀ ਚੀਨੀਆ)— ਦੱਖਣੀ ਇਟਲੀ ਵਿਚ ਵਸੇ ਸ਼ਹਿਰ ਫੌਜਾ ਵਿਚ ਸਥਾਨਕ ਪੰਜਾਬਣ ਮੁਟਿਆਰਾਂ ਵੱਲੋਂ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਇਕੱਠੀਆਂ ਹੋਈਆਂ ਪੰਜਾਬਣਾਂ ਵਲੋਂ ਗਿੱਧੇ-ਭੰਗੜੇ ਨਾਲ ਖੂਬ ਰੰਗ ਬੰਨ੍ਹਿਆ ਗਿਆ। ਛੋਟੇ-ਛੋਟੇ ਬੱਚਿਆਂ ਵਲੋਂ ਪੰਜਾਬੀ ਗੀਤਾਂ ਤੇ ਡਾਂਸ ਪੇਸ਼ ਕੀਤੇ ਗਏ। ਦੱਸਣਯੋਗ ਹੈ ਕਿ ਇਟਲੀ ਦੇ ਇਨ੍ਹਾਂ ਇਲਾਕਿਆ ਵਿਚ ਭਾਰਤੀ ਭਾਈਚਾਰੇ ਦੀ ਅਬਾਦੀ ਘੱਟ ਹੋਣ ਕਰਕੇ ਅਜਿਹੇ ਪ੍ਰੋਗਰਾਮ ਘੱਟ ਹੁੰਦੇ ਹਨ ਪਰ ਜਦੋਂ ਵੀ ਕੋਈ ਧਾਰਮਿਕ ਜਾਂ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਹੈ ਤਾਂ ਇਨ੍ਹਾਂ ਪੰਜਾਬੀਆਂ ਦਾ ਉਤਸ਼ਾਹ ਵੇਖਿਆ ਹੀ ਬਣਦਾ ਹੈ।

ਪੰਜਾਬੀ ਸੱਭਿਆਚਾਰ ਵਿਰਸੇ ਦੀ ਸਾਂਭ-ਸੰਭਾਲ ਲਈ ਕਰਵਾਏ ਇਸ ਪ੍ਰੋਗਰਾਮ ਵਿਚ ਪੰਜਾਬਣਾਂ ਰਿਵਾਇਤੀ ਪਹਿਰਾਵਿਆਂ ਵਿਚ ਸਜੀਆਂ। ਇਸ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾ ਰਹੀਆਂ ਸਨ। ਪ੍ਰਬੰਧਕ ਬੀਬੀਆਂ ਕਮਲਜੀਤ ਕੌਰ, ਮੀਨਾ ਭਾਟੀਆ, ਰਾਜਵਿੰਦਰ ਕੌਰ, ਸੁਨੀਤਾ ਰਾਣੀ, ਹਰਪ੍ਰੀਤ ਕੌਰ, ਮਨਜੀਤ ਕੌਰ, ਗੀਤਾ ਸ਼ਰਮਾ, ਜਸਪਾਲ ਕੌਰ ਅਤੇ ਰਵਿੰਦਰ ਰਵੀ ਨੇ ਆਖਿਆ ਕਿ ਉਨ੍ਹਾਂ ਵਲੋਂ ਥੋੜੇ ਸਮੇਂ ਵਿਚ ਕੀਤੇ ਪ੍ਰਬੰਧਾਂ ਨੂੰ ਜਿਸ ਤਰ੍ਹਾਂ ਹੌਂਸਲਾ ਅਫਜਾਈ ਮਿਲ ਰਹੀ ਹੈ, ਉਹ ਆਉਂਦੇ ਸਾਲ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਵਾਉਣਗੀਆਂ।

ਦੱਸਣਯੋਗ ਹੈ ਕਿ ਪੱਛਮੀ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵੱਲੋਂ ਪੰਜਾਬੀ ਸੱਭਿਅਚਾਰ ਨੂੰ ਬਚਾਉਣ ਲਈ ਕਰਵਾਏ ਜਾ ਰਹੇ ਪ੍ਰੋਗਰਾਮ ਸੋਨੇ 'ਤੇ
ਸੁਹਾਗੇ ਵਾਲੀ ਗੱਲ ਸਾਬਿਤ ਹੋ ਰਹੇ ਹਨ।


Related News