ਵੱਡੀ ਖਬਰ: ਕ੍ਰਿਸਮਸ ਚੈਰਿਟੀ ਸਮਾਗਮ ਦੌਰਾਨ ਮਚੀ ਭਾਜੜ, 32 ਲੋਕਾਂ ਦੀ ਮੌਤ

Monday, Dec 23, 2024 - 09:36 AM (IST)

ਵੱਡੀ ਖਬਰ: ਕ੍ਰਿਸਮਸ ਚੈਰਿਟੀ ਸਮਾਗਮ ਦੌਰਾਨ ਮਚੀ ਭਾਜੜ, 32 ਲੋਕਾਂ ਦੀ ਮੌਤ

ਅਬੂਜਾ (ਏਜੰਸੀ)- ਨਾਈਜੀਰੀਆ ਵਿੱਚ ਕ੍ਰਿਸਮਸ ਦੇ 2 ਸਮਾਗਮਾਂ ਵਿੱਚ ਦਾਨ ਅਤੇ ਖਾਣ ਪੀਣ ਦੀਆਂ ਵਸਤੂਆਂ ਦੀ ਵੰਡ ਦੌਰਾਨ ਮਚੀ ਭਾਜੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖਾਣ ਪੀਣ ਦਾ ਸਮਾਨ ਲੈਣ ਲਈ ਅਚਾਨਕ ਭਾਰੀ ਭੀੜ ਇਕੱਠੀ ਹੋ ਗਈ ਅਤੇ ਭਾਜੜ ਕਾਰਨ ਕਈ ਲੋਕ ਹੇਠਾਂ ਡਿੱਗ ਗਏ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਟਰੂਡੋ ਨੂੰ ਸਤਾਉਣ ਲੱਗਾ ਕੁਰਸੀ ਜਾਣ ਦਾ ਡਰ, ਕੈਬਨਿਟ 'ਚ ਕੀਤਾ ਵੱਡਾ ਫੇਰਬਦਲ

ਪੁਲਸ ਬੁਲਾਰੇ ਤੋਚੁਕਵੂ ਇਕੇਂਗਾ ਨੇ ਦੱਸਿਆ ਕਿ ਪਹਿਲੀ ਘਟਨਾ ਦੱਖਣ-ਪੂਰਬੀ ਅਨਾਮਬਰਾ ਰਾਜ ਦੇ ਓਕੀਜਾ ਸ਼ਹਿਰ ਵਿੱਚ ਵਾਪਰੀ, ਜਿੱਥੇ 22 ਲੋਕਾਂ ਦੀ ਮੌਤ ਹੋ ਗਈ। ਕ੍ਰਿਸਮਸ ਦੇ ਮੌਕੇ 'ਤੇ ਓਕੀਜਾ 'ਚ ਇਕ ਪਰਉਪਕਾਰੀ ਵਿਅਕਤੀ ਨੇ ਭੋਜਨ ਵੰਡਣ ਦਾ ਆਯੋਜਨ ਕੀਤਾ ਸੀ, ਇਸੇ ਦੌਰਾਨ ਭੀੜ ਭਾਜਰ ਮਚ ਗਈ। ਇਸ ਤੋਂ ਇਲਾਵਾ, ਰਾਜਧਾਨੀ ਅਬੂਜਾ ਦੇ ਇੱਕ ਚਰਚ ਨੇ ਭੋਜਨ ਅਤੇ ਕੱਪੜੇ ਵੰਡਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਭਾਜੜ ਕਾਰਨ ਵਾਪਰੇ ਹਾਦਸੇ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News