ਸਟਾਰ ਫੁੱਟਬਾਲਰ ਰੋਨਾਲਡੋ ਦੇ ਬਚਾਅ ''ਚ ਉਤਰੇ ਪੁਰਤਗਾਲ ਦੇ ਪ੍ਰਧਾਨਮੰਤਰੀ

10/07/2018 10:01:56 AM

ਲਿਸਬਨ— ਪੁਰਤਗਾਲ ਦੇ ਪ੍ਰਧਾਨਮੰਤਰੀ ਐਂਟੋਨੀਓ ਕੋਸਟਾ ਜਬਰ ਜ਼ਨਾਹ ਦੇ ਦੋਸ਼ਾਂ 'ਚ ਘਿਰੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਬਚਾਅ 'ਚ ਉਤਰੇ। ਸਪੈਨਿਸ਼ ਟਾਪੂ ਲੈਂਜਾਰੋਤੇ 'ਤੇ ਸ਼ਨੀਵਾਰ ਨੂੰ ਇਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ 'ਚ ਕੋਸਟਾ ਨੇ ਕਿਹਾ ਕਿ ਜਦੋਂ ਤਕ ਦੋਸ਼ ਸਾਬਤ ਨਹੀਂ ਹੋ ਜਾਂਦਾ ਉਦੋਂ ਤੱਕ ਰੋਨਾਲਡੋ ਨੂੰ ਬੇਕਸੂਰ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਜਦੋਂ ਤਕ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਤਦ ਤਕ ਉਹ ਬੇਕਸੂਰ ਹੈ। ਕਿਸੇ ਵੱਲੋਂ ਕੋਈ ਦੋਸ਼ ਲਗਾਉਣ ਨਾਲ ਉਹ ਦੋਸ਼ੀ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ,''ਜੇਕਰ ਸਾਡੇ ਕੋਲ ਕਿਸੇ ਚੀਜ਼ ਦਾ ਸਬੂਤ ਹੈ ਤਾਂ ਉਹ ਹੈ ਕਿ ਉਹ ਪ੍ਰਤਿਭਾਸ਼ਾਲੀ ਪੇਸ਼ੇਵਰ, ਇਕ ਅਸਧਾਰਨ ਖਿਡਾਤੀ, ਵਿਲੱਖਣ ਫੁੱਟਬਾਲਰ ਅਤੇ ਸਨਮਾਨਤ ਵਿਅਕਤੀ ਹਨ ਅਤੇ ਉਨ੍ਹਾਂ ਪੁਰਤਗਾਲ ਨੂੰ ਸਨਮਾਨ ਦਿਵਾਇਆ ਹੈ ਅਤੇ ਯਕੀਨੀ ਤੌਰ 'ਤੇ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਕੋਈ ਵੀ ਗੱਲ ਰੋਨਾਲਡੋ ਦੇ ਰਿਕਾਰਡ 'ਤੇ ਧੱਬਾ ਨਾ ਲਗਾਵੇ।''
PunjabKesari
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੈਥਰੀਨ ਮਾਇਓਰਗਾ ਨੇ ਅਮਰੀਕਾ 'ਚ ਇਕ ਸਿਵਲ ਮੁਕੱਦਮਾ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਸਾਲ 2009 'ਚ ਲਾਸ ਵੇਗਾਸ 'ਚ ਰੋਨਾਲਡੋ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਰੋਨਾਲਡੋ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੋਨਾਲਡੋ ਦੇ ਇਤਾਲਵੀ ਕਲੱਬ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ ਅਤੇ 'ਵੱਡਾ ਚੈਂਪੀਅਨ' ਦੱਸਿਆ ਹੈ ਪਰ ਉਨ੍ਹਾਂ ਦੇ ਪ੍ਰਾਯੋਜਕ ਨਾਈਕੀ ਅਤੇ ਵੀਡੀਓ ਗੇਮ ਨਿਰਮਾਤਾ ਈ.ਏ. ਸਪੋਰਟਸ ਨੇ ਦੋਸ਼ਾਂ 'ਤੇ ਚਿੰਤਾ ਜਤਾਈ ਹੈ।


Related News