ਅਮਰੀਕਾ ’ਚ ਮੁਸਲਿਮ, ਸਿੱਖ ਆਦਿ ਖਿਲਾਫ ਅਪਰਾਧ ਵਧੇ : ਕਾਂਗਰਸ ਮੈਂਬਰ

Sunday, Sep 12, 2021 - 11:46 AM (IST)

ਅਮਰੀਕਾ ’ਚ ਮੁਸਲਿਮ, ਸਿੱਖ ਆਦਿ ਖਿਲਾਫ ਅਪਰਾਧ ਵਧੇ : ਕਾਂਗਰਸ ਮੈਂਬਰ

ਵਾਸ਼ਿੰਗਟਨ- ਭਾਰਤੀ ਮੂਲ ਦੇ ਅਮਰੀਕੀ ਪ੍ਰਮਿਲਾ ਜੈਪਾਲ ਸਮੇਤ ਕਾਂਗਰਸ ਦੀ ਮਹਿਲਾ ਮੈਂਬਰਾਂ ਦੇ ਇਕ ਸਮੂਹ ਨੇ ਸ਼ੁੱਕਰਵਾਰ ਨੂੰ ਪ੍ਰਤੀਨਿਧੀ ਸਭਾ ਵਿਚ ਇਕ ਪ੍ਰਸਤਾਵ ਪੇਸ਼ ਕੀਤਾ ਜਿਸ ਵਿਚ 11 ਸਤੰਬਰ ਦੇ ਹਮਲੇ ਦੇ ਦੋ ਦਹਾਕੇ ਬਾਅਦ ਵੀ ਪੂਰੇ ਅਮਰੀਕਾ ਵਿਚ ਅਰਬ, ਪੱਛਮੀ ਏਸ਼ੀਆ, ਦੱਖਣੀ ਏਸ਼ੀਆ ਮੂਲ ਦੇ ਲੋਕਾਂ ਅਤੇ ਮੁਸਲਿਮਾਂ ਅਤੇ ਸਿੱਖਾਂ ਖਿਲਾਫ ਨਫਰਤ, ਭੇਦਭਾਵ ਅਤੇ ਨਸਲਵਾਦ  ਨੂੰ ਸਵੀਕਾਰਿਆ ਗਿਆ ਹੈ। ਪ੍ਰਸਤਾਵ ਵਿਚ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ, ਇਨਲਹਾਨ ਉਮਰ, ਰਾਸ਼ਿਦਾ ਤਲੈਬ ਅਤੇ ਜੂਡੀ ਚੂ ਨੇ ਸਵੀਕਾਰ ਕੀਤਾ ਕਿ ਲੋਕਾਂ ਦੇ ਧਰਮ, ਜਾਤੀ, ਰਾਸ਼ਟਰੀਅਤਾ ਅਤੇ ਇਮੀਗ੍ਰੇਸ਼ਨ ਪੱਧਰ ਦੇ ਆਧਾਰ ’ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਸਤਾਵ ਵਿਚ ਇਨ੍ਹਾਂ ਭਾਈਚਾਰਿਆਂ ਨੂੰ ਅਣਉਚਿਤ ਤਰੀਕੇ ਨਾਲ ਨਿਸ਼ਾਨਾ ਬਣਾਉਣ ਵਾਲੀਆਂ ਸਰਕਾਰੀ ਨੀਤੀਆਂ ਦੀ ਸਮੀਖਿਆ ਕਰਨ, ਉਨ੍ਹਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੇ ਪ੍ਰਭਾਵਾਂ ਦਾ ਵੇਰਵਾ ਤਿਆਰ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਖਤਮ ਕਰਨ ਲਈ ਭਾਈਚਾਰਾ ਆਧਾਰਿਤ ਸੰਗਠਨਾਂ ਨਾਲ ਕੰਮ ਕਰਨ ਲਈ ਇਕ ਅੰਤਰ-ਏਜੰਸੀ ਕਾਰਜਬਲ ਦੇ ਗਠਨ ਦਾ ਵਿਚਾਰ ਵੀ ਹੈ।


author

Tarsem Singh

Content Editor

Related News