ਕੈਨੇਡਾ ਜਾਣ ਦਾ ਕਰੇਜ਼, ਪੰਜਾਬੀ ਵਿਦਿਆਰਥੀ 'ਫ੍ਰੈਂਚ' ਭਾਸ਼ਾ ਨੂੰ ਦੇ ਰਹੇ ਤਰਜੀਹ

Tuesday, Nov 01, 2022 - 11:38 AM (IST)

ਕੈਨੇਡਾ ਜਾਣ ਦਾ ਕਰੇਜ਼, ਪੰਜਾਬੀ ਵਿਦਿਆਰਥੀ 'ਫ੍ਰੈਂਚ' ਭਾਸ਼ਾ ਨੂੰ ਦੇ ਰਹੇ ਤਰਜੀਹ

ਇੰਟਰਨੈਸ਼ਨਲ ਡੈਸਕ (ਬਿਊਰੋ) ਸੁਨਹਿਰੀ ਭਵਿੱਖ ਦੀ ਆਸ ਵਿਚ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਜਾਣਾ ਪਸੰਦ ਕਰਦੇ ਹਨ।ਇਸ ਲਈ ਪੰਜਾਬ ਵਿਚ ਅੰਗਰੇਜ਼ੀ ਦੇ ਬਾਅਦ ਹੁਣ ਫ੍ਰੈਂਚ ਸਿੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਪੰਜਾਬ ਦੇ ਵਿਭਿੰਨ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 8 ਹਜ਼ਾਰ ਵਿਦਿਆਰਥੀਆਂ ਨੇ ਫ੍ਰੈਂਚ ਭਾਸ਼ਾ ਲਈ ਸਰਟੀਫਿਕੇਟ ਅਤੇ ਡਿਪਲੋਮਾ ਕੋਰਸਿਜ਼ ਕੀਤੇ। ਇਸ ਵਾਰ ਇਹ ਗਿਣਤੀ 50 ਫ਼ੀਸਦੀ ਵਧ ਕੇ 12 ਹਜ਼ਾਰ ਹੋਣ ਦੀ ਆਸ ਹੈ। 

ਫ੍ਰੈਂਚ ਗ੍ਰੈਜੁਏਟ ਇਕ ਵਿਦਿਆਰਥੀ ਨੇ ਦੱਸਿਆ ਕਿ ਕੈਨੇਡਾ ਵਿਚ ਫ੍ਰੈਂਚ ਦੂਜੀ ਅਧਿਕਾਰਤ ਭਾਸ਼ਾ ਹੈ। ਕਿਉਂਕਿ ਕੈਨੇਡਾ ਵਿਚ ਫ੍ਰੈਂਚ ਬੋਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇਸ ਦੇ ਮੱਦੇਨਜ਼ਰ ਕੈਨੇਡੀਅਨ ਸੰਸਦ ਦੀ ਇਕ ਸਪੈਸ਼ਲ ਕਮੇਟੀ ਨੇ ਆਪਣੀ ਰਿਪੋਰਟ ਵਿਚ ਸਿਫਾਰਿਸ਼ ਕੀਤੀ ਹੈ ਕਿ ਫ੍ਰੈਂਚ ਬੋਲਣ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ 'ਤੇ ਵੀਜ਼ਾ ਦਿੱਤਾ ਜਾਵੇ। ਫ੍ਰੈਂਚ ਦਾ ਪੱਧਰ ਬੀ-1 ਜਾਂ ਬੀ-2 ਡਿਪਲੋਮਾ ਹੋਣ ਨਾਲ ਵੀਜ਼ਾ ਅਸੈਸਮੈਂਟ ਵਿਚ 65 ਪੁਆਇੰਟਸ ਵੱਧ ਮਿਲਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- 15,000 'ਚ ਲਗਵਾਓ ਕੈਨੇਡਾ ਦਾ ਟੂਰਿਸਟ ਵੀਜ਼ਾ ਤੇ ਉਥੇ ਪਹੁੰਚ ਕੇ ਲਓ ਵਰਕ ਵੀਜ਼ਾ

7 ਫ਼ੀਸਦੀ ਤੱਕ ਹੋਵੇਗਾ ਕੈਨੇਡਾ ਦਾ ਟੀਚਾ 

ਕੈਨੇਡਾ ਵਿਚ ਸਾਲ 2019 ਵਿਚ 2.8 ਫ਼ੀਸਦੀ ਅਤੇ 2020 ਵਿਚ 3.6 ਫ਼ੀਸਦੀ ਫ੍ਰੈਂਚ ਬੋਲਣ ਵਾਲੇ ਵਿਦਿਆਰਥੀ ਆਏ। ਕੈਨੇਡਾ ਸਰਕਾਰ ਨੇ ਹੁਣ ਇਸ ਸਾਲ 4.4 ਫ਼ੀਸਦੀ ਟੀਚਾ ਪ੍ਰਾਪਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨੂੰ ਬਾਅਦ ਵਿਚ ਵਧਾ ਕੇ 7 ਫ਼ੀਸਦੀ ਤੱਕ ਕੀਤਾ ਜਾਵੇਗਾ।

ਵਿਦਿਆਰਥੀ ਫ੍ਰੈਂਚ ਭਾਸ਼ਾ ਨੂੰ ਦੇ ਰਹੇ ਤਰਜੀਹ

ਇਕ ਮਾਹਰ ਨੇ ਦੱਸਿਆ ਕਿ ਫ੍ਰੈਂਚ ਕੋਰਸਿਜ਼ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਚੰਡੀਗੜ੍ਹ ਅਤੇ ਪੰਜਾਬ ਵਿਚ ਗਿਣਤੀ ਵਧੀ ਹੈ। ਸਾਲ 2019-20 ਦੇ ਮੁਕਾਬਲੇ ਇਸ ਸਾਲ ਫਰਾਂਸ ਜਾਣ ਵਾਲੇ ਵਿਦਿਆਰਥੀ ਵੀ ਵਧੇ ਹਨ। ਇਹ ਸਹੀ ਹੈ ਕਿ ਵੱਡੀ ਗਿਣਤੀ ਵਿਚ ਵਿਦਿਆਰਥੀ ਫ੍ਰੈਂਚ ਕੋਰਸਿਜ਼ ਨੂੰ ਮੁੱਖ ਤੌਰ 'ਤੇ ਕੈਨੇਡਾ ਵਿਚ ਸਟੱਡੀ ਅਤੇ ਪੀਆਰ ਲਈ ਕਰ ਰਹੇ ਹਨ ਪਰ ਫਰਾਂਸ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਵੱਧ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News