ਕੋਵਿਡ-19 : ਪਹਿਲਾਂ ਨਾਲੋਂ ਇਸ ਸਾਲ 4 ਕਰੋੜ ਤੋਂ ਵਧੇਰੇ ਲੋਕ ਹੋ ਸਕਦੇ ਨੇ ਅਤਿਅੰਤ ਗ਼ਰੀਬ

06/10/2020 5:07:47 PM

ਸੰਯੁਕਤ ਰਾਸ਼ਟਰ (ਭਾਸ਼ਾ) : ਕੋਵਿਡ-19 ਸੰਕਟ ਦੀ ਵਜ੍ਹਾ ਨਾਲ ਪਹਿਲਾਂ ਨਾਲੋਂ ਇਸ ਸਾਲ 4.9 ਕਰੋੜ ਤੋਂ ਵਧੇਰੇ ਲੋਕ ਬਹੁਤ ਜ਼ਿਆਦਾ ਗ਼ਰੀਬੀ ਦੀ ਦਲਦਲ ਵਿਚ ਜਾ ਸਕਦੇ ਹਨ। ਇੰਨਾ ਹੀ ਨਹੀਂ ਜੀ.ਡੀ.ਪੀ. ਵਿਚ ਹਰ ਇਕ ਫ਼ੀਸਦੀ ਦੀ ਗਿਰਾਵਟ ਦਾ ਅਸਰ ਲੱਖਾਂ ਬੱਚਿਆਂ ਦੇ ਵਿਕਾਸ ਨੂੰ ਰੋਕ ਦੇਵੇਗਾ। ਇਹ ਸ਼ੱਕ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਨੇ ਜਤਾਇਆ ਹੈ।

PunjabKesari

ਉਨ੍ਹਾਂ ਨੇ ਦੇਸ਼ਾਂ ਤੋਂ ਵਿਸ਼ਵ ਖਾਦ ਸੁਰੱਖਿਆ ਯਕੀਨੀ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਗੁਤਾਰੇਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਇਹ ਸਪਸ਼ਟ ਹੈ ਕਿ ਗੰਭੀਰ ਗਲੋਬਲ ਫੂਡ ਐਮਰਜੈਂਸੀ ਦਾ ਜੋਖ਼ਮ ਵੱਧ ਰਿਹਾ ਹੈ। ਇਸ ਦਾ ਲੰਬੇ ਸਮੇਂ ਤੱਕ ਕਰੋੜਾਂ ਬੱਚਿਆਂ ਅਤੇ ਨੌਜਵਾਨਾਂ 'ਤੇ ਅਸਰ ਹੋ ਸਕਦਾ ਹੈ। ਭੋਜਨ ਸੁਰੱਖਿਆ ਬਾਰੇ ਇਕ ਨੀਤੀ ਜਾਰੀ ਕਰਦੇ ਹੋਏ ਉਨ੍ਹਾਂ ਮੰਗਲਵਾਰ ਨੂੰ ਕਿਹਾ, ਦੁਨੀਆ ਦੀ 7.8 ਅਰਬ ਆਬਾਦੀ ਨੂੰ ਭੋਜਨ ਕਰਾਉਣ ਲਈ ਕਾਫੀ ਭੋਜਨ ਉਪਲੱਬਧ ਹੈ ਪਰ ਇਸ ਸਮੇਂ 82 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਨਾਲ ਜੂਝ ਰਹੇ ਹਨ ਅਤੇ 5 ਸਾਲ ਦੀ ਉਮਰ ਤੋਂ ਘੱਟ ਦੇ ਕਰੀਬ 14.4 ਕਰੋੜ ਬੱਚਿਆਂ ਦਾ ਵੀ ਵਿਕਾਸ ਨਹੀਂ ਹੋਇਆ ਹੈ। ਸਾਡੀ ਭੋਜਨ ਪ੍ਰਣਾਲੀ ਢਹਿ ਰਹੀ ਹੈ ਅਤੇ ਕੋਵਿਡ-19 ਸੰਕਟ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।

ਗੁਤਾਰੇਸ ਨੇ ਕਿਹਾ, 'ਇਸ ਸਾਲ ਕੋਵਿਡ-19 ਸੰਕਟ ਦੇ ਚਲਦੇ ਕਰੀਬ 4.9 ਕਰੋੜ ਹੋਰ ਲੋਕ ਜ਼ਿਆਦਾ ਗ਼ਰੀਬੀ ਦਾ ਸ਼ਿਕਾਰ ਹੋ ਜਾਣਗੇ। ਭੋਜਨ ਅਤੇ ਪੋਸ਼ਣ ਤੋਂ ਅਸੁਰੱਖਿਅਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਗਲੋਬਲ ਜੀ.ਡੀ.ਪੀ. ਵਿਚ ਹਰ ਇਕ ਫ਼ੀਸਦੀ ਦੀ ਗਿਰਾਵਟ 7 ਲੱਖ ਤੋਂ ਵਧੇਰੇ ਬੱਚਿਆਂ ਦੇ ਵਿਕਾਸ ਨੂੰ ਰੋਕ ਦੇਵੇਗੀ। ਗੁਤਾਰੇਸ ਨੇ 'ਤੁਰੰਤ ਕਾਰਵਾਈ' ਕਰਨ ਦੀ ਗੱਲ ਨੂੰ ਦੁਹਰਾਇਆ ਤਾਂ ਕਿ ਇਸ ਮਹਾਮਾਰੀ ਦੇ ਸਭ ਤੋਂ ਗੰਭਹਬ ਗਲੋਬਲ ਨਤੀਜਿਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਦੇਸ਼ਾਂ ਨੂੰ ਲੋਕਾਂ ਦੀ ਜਿੰਦਗੀ ਅਤੇ ਪੇਸ਼ਾ ਬਚਾਉਣ ਲਈ ਕੰਮ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ਾਂ ਨੂੰ ਉਨ੍ਹਾਂ ਜਗ੍ਹਾਵਾਂ 'ਤੇ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ਜਿੱਥੇ ਸਭ ਤੋਂ ਜ਼ਿਆਦਾ ਜੋਖ਼ਮ ਹੁੰਦਾ ਹੈ। ਉਨ੍ਹਾਂ ਕਿਹਾ, 'ਇਸ ਦਾ ਮਤਲੱਬ ਇਹ ਹੈ ਕਿ ਦੇਸ਼ਾਂ ਨੂੰ ਭੋਜਨ ਅਤੇ ਪੋਸ਼ਣ ਸੇਵਾਵਾਂ ਨੂੰ ਲਾਜ਼ਮੀ ਕਰ ਦੇਣਾ ਚਾਹੀਦਾ ਹੈ ਜਦੋਂ ਕਿ ਖੁਰਾਕ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਲੋੜੀਂਦੀ ਸੁਰੱਖਿਆ ਉਪਲੱਬਧ ਕਰਵਾਉਣੀ ਚਾਹੀਦੀ ਹੈ।


cherry

Content Editor

Related News