ਕੋਵਿਡ ਵੈਕਸੀਨ ਲੋਕਾਂ ਨੂੰ ਬਣਾ ਸਕਦੀ ਹੈ ਮਗਰਮੱਛ, ਬੀਬੀਆਂ ਨੂੰ ਆ ਸਕਦੀ ਹੈ ਦਾੜ੍ਹੀ : ਬ੍ਰਾਜ਼ੀਲ PM

12/20/2020 2:14:45 AM

ਬ੍ਰਾਜ਼ੀਲਾ-ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਇਥੇ ਤੱਕ ਕਿਹਾ ਕਿ ਫਾਈਜ਼ਰ ਅਤੇ ਬਾਇਓਨਟੈੱਕ ਦੀ ਬਣਾਈ ਵੈਕਸੀਨ ਲੋਕਾਂ ਨੂੰ ਮਗਰਮੱਛ ਬਣਾ ਸਕਦੀ ਹੈ ਜਾਂ ਇਸ ਦੇ ਪ੍ਰਭਾਵ ਨਾਲ ਬੀਬੀਆਂ ਦੀ ਦਾੜ੍ਹੀ ਤੱਕ ਆ ਸਕਦੀ ਹੈ।
ਸ਼ੁਰੂਆਤ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਕੋਰੋਨਾ ਵਾਇਰਸ ਨੂੰ ਲੈ ਕੇ ਸ਼ੱਕੀ ਹਾਲਾਤ 'ਚ ਦਿਖੇ ਹਨ। ਉਨ੍ਹਾਂ ਨੇ ਬੀਤੇ ਸਾਲ ਇਸ ਵਾਇਰਸ ਨੂੰ 'ਮਾਮੂਲੀ ਵਾਇਰਸ' ਦੱਸਿਆ ਸੀ।

ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਕਾਰਣ ਹੁਣ ਤੱਕ 50 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ

ਦੇਸ਼ 'ਚ ਟੀਕਾਕਰਣ ਦੀ ਸ਼ੁਰੂਆਤ ਦੇ ਬਾਵਜੂਦ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦਾ ਟੀਕਾ ਨਹੀਂ ਲਵਾਉਂਣਗੇ। ਬੋਲਸੋਨਾਰੋ ਨੇ ਵੀਰਵਾਰ ਨੂੰ ਕਿਹਾ ਕਿ ਫਾਈਜ਼ਰ ਦੇ ਕਾਨਟ੍ਰੈਕਟ 'ਚ ਸਾਫ-ਸਾਫ ਲਿਖਿਆ ਹੈ ਕਿ ਕਿਸੇ ਵੀ ਸਾਈਡ ਇਫੈਕਟ ਲਈ ਉਹ ਜ਼ਿੰਮੇਵਾਰ ਨਹੀਂ ਹੋਣਗੇ। ਬੋਲਸੋਨਾਰੋ ਨੇ ਕਿਹਾ ਕਿ ਵੈਕਸੀਨ ਨਾਲ ਜੇਕਰ ਤੁਸੀਂ ਮਗਰਮੱਛ ਬਣ ਜਾਂਦੇ ਹੋ ਤਾਂ ਇਹ ਤੁਹਾਡੀ ਸਮੱਸਿਆ ਹੈ।

ਇਹ ਵੀ ਪੜ੍ਹੋ -ਚੀਨ 'ਚ ਮਿਲਿਆ 3500 ਸਾਲ ਪੁਰਾਣਾ ਸੂਰਜ ਮੰਦਰ

ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਲੈ ਕੇ ਬੋਲਸੋਨਾਰੋ ਨੇ ਕਿਹਾ ਕਿ ਜੇਕਰ ਤੁਸੀਂ ਸੁਪਰ ਹਿਊਮਨ ਬਣ ਗਏ, ਜੇਕਰ ਇਕ ਬੀਬੀ ਨੂੰ ਦਾੜ੍ਹੀ ਆਉਣ ਲੱਗ ਗਈ ਜਾਂ ਕਿਸੇ ਮਰਦ ਦੀ ਆਵਾਜ਼ ਬੀਬੀ ਵਰਗੀ ਹੋ ਗਈ ਤਾਂ ਵੀ ਉਨ੍ਹਾਂ ਦਾ ਇਸ ਨਾਲ ਕੋਈ ਲੈਣ-ਦੇਣਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਨੂੰ ਇਕ ਵਾਰ ਬ੍ਰਾਜ਼ੀਲ ਦੀ ਰੈਗੂਲੇਟਰੀ ਏਜੰਸੀ Anvisa ਤੋਂ ਮਨਜ਼ੂਰੀ ਮਿਲਣ 'ਤੇ ਇਹ ਹਰੇਕ ਲਈ ਉਪਲੱਬਧ ਹੋਵੇਗੀ ਪਰ ਮੈਂ ਇਹ ਟੀਕਾ ਨਹੀਂ ਲਗਵਾਂਵਾਗਾ। ਇਸ ਦੇ ਨਾਲ ਹੀ ਦੱਸ ਦੇਈਏ ਕਿ ਬ੍ਰਾਜ਼ੀਲ 'ਚ ਹੁਣ ਤੱਕ ਕੋਰੋਨਾ ਦੇ 71 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ 1 ਲੱਖ 85 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ -ਫਾਈਜ਼ਰ ਟੀਕੇ ਨਾਲ 5 ਐਲਰਜੀ ਪ੍ਰਤੀਕਿਰਿਆਵਾਂ ਦੀ ਜਾਂਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News