WHO ਵੱਲੋਂ ਚਿਤਾਵਨੀ, ਜਾਦੂ ਦੀ ਗੋਲੀ ਨਹੀਂ ਟੀਕਾ, ਲੰਮੀ ਚੱਲੇਗੀ ਮਹਾਮਾਰੀ

Saturday, Dec 19, 2020 - 10:16 PM (IST)

WHO ਵੱਲੋਂ ਚਿਤਾਵਨੀ, ਜਾਦੂ ਦੀ ਗੋਲੀ ਨਹੀਂ ਟੀਕਾ, ਲੰਮੀ ਚੱਲੇਗੀ ਮਹਾਮਾਰੀ

ਵਾਸ਼ਿੰਗਟਨ- ਦੁਨੀਆ ਵਿਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7.54 ਕਰੋੜ ਤੋਂ ਪਾਰ ਹੋ ਚੁੱਕੀ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 16.71 ਲੱਖ ਤੋਂ ਜ਼ਿਆਦਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਵੈਕਸੀਨ ਨੂੰ ਲੈ ਕੇ ਮੁੜ ਤੋਂ ਚਿਤਾਵਨੀ ਦਿੱਤੀ ਹੈ। ਡਬਲਿਊ. ਐੱਚ. ਓ. ਨੇ ਕਿਹਾ ਕਿ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗਾ ਜੋ ਕੋਰੋਨਾ ਵਾਇਰਸ ਨੂੰ ਤੁਰੰਤ ਖ਼ਤਮ ਕਰ ਦੇਵੇਗਾ। ਸਾਨੂੰ ਯਥਾਰਥਵਾਦੀ ਹੋਣ ਦੀ ਜ਼ਰੂਰਤ ਹੈ। ਦੁਨੀਆ ਵਿਚ ਇਸ ਮਹਾਮਾਰੀ ਦਾ ਪ੍ਰਕੋਪ ਲੰਬੇ ਸਮੇਂ ਤੱਕ ਬਣਿਆ ਰਹੇਗਾ।

ਇਹ ਵੀ ਪੜ੍ਹੋਸਰਕਾਰ ਵੱਲੋਂ ਦਰਾਮਦ 'ਚ ਢਿੱਲ ਦੇਣ ਨਾਲ 15-20 ਰੁ: ਕਿਲੋ 'ਤੇ ਆਏ ਗੰਢੇ

ਡਬਲਿਊ. ਐੱਚ. ਓ. ਦੇ ਪੱਛਮੀ ਪ੍ਰਸ਼ਾਂਤ ਦੇ ਖੇਤਰੀ ਡਾਇਰੈਕਟਰ ਕਸੇਈ ਤਾਕੇਸ਼ੀ ਨੇ ਕਿਹਾ ਕਿ ਇਹ ਟੀਕਾ ਕੋਈ ਚਾਂਦੀ ਦੀ ਗੋਲੀ ਨਹੀ ਹੈ। ਇਨ੍ਹਾਂ ਦਾ ਪੁਖਤਾ ਮਾਤਰਾ ਵਿਚ ਉਤਪਾਦਨ ਅਤੇ ਹਰ ਕਿਸੇ ਤੱਕ ਪਹੁੰਚ ਜ਼ਰੂਰੀ ਹੈ। ਇਹ ਪ੍ਰਕਿਰਿਆ ਖੇਤਰ ਦੇ ਕੁਝ ਹਿੱਸਿਆਂ ਵਿਚ ਸ਼ੁਰੂ ਹੋ ਰਹੀ ਹੈ ਪਰ ਬਰਾਬਰ ਸਪਲਾਈ ਕਰਨ ਵਿਚ ਸਮਾਂ ਲੱਗੇਗਾ। ਕਸੇਈ ਨੇ ਕਿਹਾ ਕਿ ਜ਼ਿਆਦਾ ਖ਼ਤਰੇ ਵਾਲੇ ਲੋਕਾਂ ਨੂੰ ਛੱਡ ਦਿੱਤਾ ਜਾਵੇ ਤਾਂ ਆਮ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਮਿਲਣ ਵਿਚ 12 ਤੋਂ 24 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। 

ਇਹ ਵੀ ਪੜ੍ਹੋLPG ਸਿਲੰਡਰ ਪੇਟੀਐੱਮ ਤੋਂ ਬੁੱਕ ਕਰਨ 'ਤੇ ਮਿਲਣਗੇ 500 ਰੁਪਏ ਵਾਪਸ

ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਕੋਰੋਨਾ ਨੂੰ ਕੰਟਰੋਲ ਕਰਨ ਵਾਲੀਆਂ ਯੋਜਨਾਵਾਂ ਨੂੰ ਨਹੀਂ ਅਪਣਾ ਰਹੇ ਹਨ। ਅਜਿਹੀ ਸਥਿਤੀ ਵਿਚ ਆਗਾਮੀ ਛੁੱਟੀਆਂ ਦੌਰਾਨ ਉਨ੍ਹਾਂ ਵੱਲੋਂ ਸੰਕਰਮਣ ਫੈਲਾਏ ਜਾਣ ਦੀ ਸੰਭਾਵਨਾ ਹੈ। ਕੋਈ ਲੱਛਣ ਨਾ ਹੋਣ ਵਾਲੇ ਲੋਕ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਆਪਣੇ ਅਜ਼ੀਜ਼ਾਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੰਕ੍ਰਮਿਤ ਕਰ ਸਕਦੇ ਹਨ। ਡਬਲਿਊ. ਐੱਚ. ਓ. ਨੇ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਲਾਗ ਨੂੰ ਵੱਧਣ ਤੋਂ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸੰਸਥਾ ਨੇ ਮਹਿਮਾਨਾਂ ਨੂੰ ਘਰਾਂ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕਰਨ ਦੀ ਵੀ ਗੱਲ ਕਹੀ ਹੈ। ਜੇਕਰ ਕਿਸੇ ਬੰਦ ਹਾਲ ਜਾਂ ਕਮਰੇ ਵਿਚ ਮਿਲਣਾ ਹੈ ਤਾਂ ਸਮਾਜਕ ਦੂਰੀ ਬਣਾਈ ਰੱਖੋ ਅਤੇ ਮਾਸਕ ਦੀ ਵਰਤੋਂ ਕਰੋ। ਡਬਲਿਊ. ਐੱਚ. ਓ. ਦੇ ਡਾਇਰੈਕਟਰ ਜਨਰਲ ਟੇਡਰੋਸ ਵੀ ਟੀਕੇ ਬਾਰੇ ਚਿਤਾਵਨੀ ਦੇ ਚੁੱਕੇ ਹਨ। ਉਨ੍ਹਾਂ ਅਗਸਤ ਵਿਚ ਕਿਹਾ ਸੀ ਕਿ ਇਹ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗੀ ਜੋ ਅੱਖ ਝਪਕਦੇ ਹੀ ਕੋਰੋਨਾ ਵਿਸ਼ਾਣੂ ਨੂੰ ਖ਼ਤਮ ਕਰੇਗਾ। ਸਾਨੂੰ ਲੰਮਾ ਪੈਂਡਾ ਤੈਅ ਕਰਨਾ ਹੋਵੇਗਾ, ਇਸ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ।

ਇਹ ਵੀ ਪੜ੍ਹੋ- ਹੌਂਡਾ ਨੇ ਗ੍ਰੇਟਰ ਨੋਇਡਾ 'ਚ 23 ਸਾਲ ਪੁਰਾਣੇ ਕਾਰਖ਼ਾਨੇ ਚ ਪ੍ਰਾਡਕਸ਼ਨ ਬੰਦ ਕੀਤਾ


author

Sanjeev

Content Editor

Related News