ਆਸਟ੍ਰੇਲੀਆ ਦੇ ਇਕ ਸੂਬੇ ''ਚ ਲੋਕਾਂ ਨੂੰ ਰਾਹਤ, ਕੋਰੋਨਾ ਪਾਬੰਦੀਆਂ ''ਚ ਦਿੱਤੀ ਗਈ ਢਿੱਲ
Tuesday, Nov 09, 2021 - 12:04 PM (IST)
ਸਿਡਨੀ (ਯੂ.ਐੱਨ.ਆਈ.): ਆਸਟ੍ਰੇਲੀਆ ਵਿਚ ਜਿਵੇਂ-ਜਿਵੇਂ ਟੀਕਾਕਰਨ ਦੀ ਗਤੀ ਤੇਜ਼ ਹੋ ਰਹੀ ਹੈ, ਉਵੇਂ-ਉਵੇਂ ਪ੍ਰਸ਼ਾਸਨ ਵਲੋਂ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦਿੱਤੀ ਜਾ ਰਹੀ ਹੈ। ਕੁਈਨਜ਼ਲੈਂਡ ਸੂਬੇ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਜ਼ੁਕ ਨੇ ਮੰਗਲਵਾਰ ਸਵੇਰੇ ਘੋਸ਼ਣਾ ਕੀਤੀ ਕਿ ਜੇਕਰ ਕਿਸੇ ਬੰਦ ਜਗ੍ਹਾ ਵਿੱਚ ਮੌਜੂਦ ਲੋਕਾਂ ਵਿਚੋਂ 80 ਪ੍ਰਤੀਸ਼ਤ ਦਾ ਪੂਰਾ ਜਾਂ ਅੰਸ਼ਕ ਤੌਰ 'ਤੇ ਟੀਕਾਕਰਨ ਕੀਤਾ ਗਿਆ ਹੈ ਤਾਂ ਮਾਸਕ ਦੀ ਜ਼ਰੂਰਤ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਇਸ ਮਹੀਨੇ ਖ਼ਤਮ ਹੋਵੇਗੀ ਤਾਲਾਬੰਦੀ
ਮੰਗਲਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਕੁਈਨਜ਼ਲੈਂਡ ਵਿੱਚ 16 ਸਾਲ ਤੋਂ ਵੱਧ ਉਮਰ ਦੇ 79.6 ਪ੍ਰਤੀਸ਼ਤ ਨਿਵਾਸੀਆਂ ਨੇ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 67.4 ਪ੍ਰਤੀਸ਼ਤ ਨੇ ਦੋਵੇਂ ਖੁਰਾਕਾਂ ਲਗਵਾਈਆਂ ਹਨ। ਪਲਾਸਜ਼ੁਕ ਨੇ ਕਿਹਾ, “ਇਹ ਇੱਕ ਆਮ ਜੀਵਨ ਵੱਲ ਵਧਾਇਆ ਗਿਆ ਇੱਕ ਹੋਰ ਛੋਟਾ ਕਦਮ ਹੈ। ਕੁਈਨਜ਼ਲੈਂਡ ਵਿੱਚ ਰਹਿਣ ਵਾਲੇ ਲੋਕਾਂ ਨੇ ਕੋਰੋਨਾ ਦੇ ਦੌਰ ਵਿੱਚ ਸ਼ਾਨਦਾਰ ਕੰਮ ਕੀਤਾ ਅਤੇ ਇਹ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਇੱਕ ਪੁਰਸਕਾਰ ਹੈ।''