ਕੋਰੋਨੇਾ ਦੇ ਨਵੇਂ ਰੂਪ ਨਾਲ ਮਾਨਸਿਕ ਰੋਗ ''ਕੋਵਿਡ ਸਾਈਕੋਸਿਸ'' ਦੀ ਪੁਸ਼ਟੀ
Wednesday, Dec 30, 2020 - 11:22 AM (IST)
ਨਿਊਯਾਰਕ- ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਦਾ ਨਵਾਂ ਸਟ੍ਰੇਨ ਮਿਲ ਚੁੱਕਾ ਹੈ, ਜਿਸ ਕਾਰਨ ਹਰ ਦੇਸ਼ ਕਾਫੀ ਸਾਵਧਾਨੀ ਵਰਤ ਰਿਹਾ ਹੈ। ਇਸ ਵਿਚਕਾਰ ਕੋਰੋਨਾ ਪੀੜਤਾਂ ਵਿਚ ਬਹੁਤ ਹੀ ਗੰਭੀਰ ਮਾਨਸਿਕਤਾ ਰੋਗ (ਕੋਵਿਡ ਸਾਈਕੋਸਿਸ) ਦਾ ਪਤਾ ਲੱਗਾ ਹੈ। ਅਮਰੀਕਾ ਤੇ ਬ੍ਰਿਟੇਨ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਸਾਈਕੋਸਿਸ ਲੱਛਣ ਵਾਲੇ ਮਰੀਜ਼ ਮਿਲੇ ਹਨ।
ਅਜਿਹੇ ਮਰੀਜ਼ਾਂ ਨੂੰ ਅਚਾਨਕ ਸੁਣਾਈ ਦਿੰਦਾ ਹੈ ਕਿ ਕੋਈ ਉਨ੍ਹਾਂ ਦੇ ਬੱਚਿਆਂ ਨੂੰ ਮਾਰਨਾ ਚਾਹੁੰਦਾ ਹੈ ਤੇ ਇਸ ਲਈ ਉਹ ਖੁਦ ਨੂੰ ਹੀ ਮਾਰਨ ਲਈ ਤਿਆਰ ਹੋ ਜਾਂਦੇ ਹਨ। ਕਈਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਮਾਰ ਦੇਣਗੇ ਤੇ ਇਸ ਡਰ ਦੇ ਸਾਏ ਵਿਚ ਉਹ ਸੌਂ ਨਹੀਂ ਪਾਂਦੇ। ਅਮਰੀਕਾ ਦੀ ਰਹਿਣ ਵਾਲੀ ਇਕ ਬੀਬੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਪਰ ਉਸ ਨੂੰ ਕਈ ਵਾਰ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਉਹ ਆਪਣੇ ਬੱਚਿਆਂ ਦਾ ਕਤਲ ਕਰ ਦੇਵੇ।
ਅਮਰੀਕਾ ਦੇ ਮਾਨਸਿਕ ਰੋਗ ਮਾਹਰ ਡਾਕਟਰ ਹਿਸਾਮ ਵਿਲੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਬਾਅਦ ਅਜਿਹੇ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਮੇਰੇ ਕੋਲ ਜਿੰਨੇ ਵੀ ਮਰੀਜ਼ ਆਏ ਹਨ, ਉਨ੍ਹਾ ਵਿਚੋਂ ਪਹਿਲਾਂ ਕਿਸੇ ਨੂੰ ਵੀ ਮਾਨਸਿਕ ਸਿਹਤ ਸਬੰਧੀ ਤਕਲੀਫ ਨਹੀਂ ਸੀ।
ਮਾਨਸਿਕ ਤੇ ਦਿਮਾਗੀ ਰੋਗ ਮਾਹਰ ਹੁਣ ਇਹ ਜ਼ਰੂਰ ਕਹਿਣ ਲੱਗ ਗਏ ਹਨ ਕਿ ਕੋਰੋਨਾ ਸਿਰਫ ਸਰੀਰ ਨੂੰ ਹੀ ਨਹੀਂ ਸਗੋਂ ਦਿਮਾਗ ਨੂੰ ਵੀ ਪ੍ਰਭਾਵਿਤ ਕਰਦਾ ਹੈ। ਡਾਕਟਰ ਵਿਲੀ ਮੁਤਾਬਕ ਸਿਰ ਦਰਦ, ਹੱਥ ਕੰਬਣਾ, ਚੱਕਰ ਆਉਣਾ ਜਾਂ ਸੁਆਦ ਲੈਣ ਦੀ ਸਮਰੱਥਾ ਪ੍ਰਭਾਵਿਤ ਹੋਣਾ ਨਿਊਰੋ ਭਾਵ ਦਿਮਾਗ ਨਾਲ ਜੁੜੇ ਮਾਮਲੇ ਹਨ।