ਕੋਵਿਡ ਕਾਰਨ ਬਣ ਸਕਦੀ ਹੈ ਅਜਿਹੀ ਐਂਟੀਬਾਡੀ ਜੋ ਸਰੀਰ ਦੇ ਅੰਗਾਂ ''ਤੇ ਹੀ ਕਰ ਸਕਦੀ ਹੈ ਹਮਲਾ

Friday, Dec 31, 2021 - 07:37 PM (IST)

ਕੋਵਿਡ ਕਾਰਨ ਬਣ ਸਕਦੀ ਹੈ ਅਜਿਹੀ ਐਂਟੀਬਾਡੀ ਜੋ ਸਰੀਰ ਦੇ ਅੰਗਾਂ ''ਤੇ ਹੀ ਕਰ ਸਕਦੀ ਹੈ ਹਮਲਾ

ਲਾਸ ਏਂਜਲਸ-ਕੋਰੋਨਾ ਵਾਇਰਸ ਜਾਂ ਸਾਰਸ-ਸੀਓਵੀ-2 ਦਾ ਇਨਫੈਕਸ਼ਨ ਰੋਗੀ ਦੇ ਪੂਰੀ ਤਰ੍ਹਾਂ ਠੀਕ ਹੋਣ ਦੇ 6 ਮਹੀਨੇ ਬਾਅਦ ਤੱਕ ਅਜਿਹੀ ਵੱਖ-ਵੱਖ ਤਰ੍ਹਾਂ ਦੀ ਐਂਟੀਬਾਡੀ ਬਣਾ ਸਕਦੀ ਹੈ ਜੋ ਉਸ ਦੇ ਸਰੀਰ ਦੇ ਵਿਰੁੱਧ ਕੰਮ ਕਰਦੇ ਹਨ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਜਨਰਲ ਆਫ ਟ੍ਰਾਂਸਲੇਸ਼ਨ ਮੈਡੀਸਨ 'ਚ ਪ੍ਰਕਾਸ਼ਿਤ ਖੋਜਕਰਤਾ 'ਚ ਪਾਇਆ ਗਿਆ ਕਿ ਕੋਵਿਡ-19 ਨਾਲ ਇਨਫੈਕਟਿਡ ਹੋ ਚੁੱਕੇ ਲੋਕਾਂ ਦੇ ਅੰਦਰ ਇਮਿਊਨ ਸਿਸਟਮ ਪ੍ਰਣਾਲੀ ਵਿਕਸਤ ਹੁੰਦੀ ਹੈ ਜੋ ਸ਼ੁਰੂਆਤੀ ਇਨਫੈਕਸ਼ਨ ਅਤੇ ਸਿਹਤਮੰਦ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਰਹਿੰਦੀ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟ ਅਤੇ ਗੈਰ-ਜ਼ਿੰਮੇਵਾਰ ਸਰਕਾਰੀ ਤੰਤਰ ਨੇ ਤਬਾਹ ਕੀਤੇ ਪੰਜਾਬ ਦੇ 500 ਸ਼ੈਲਰ : ਹਰਪਾਲ ਚੀਮਾ

ਇਹ ਉਨ੍ਹਾਂ ਲੋਕਾਂ 'ਚ ਵੀ ਵਿਕਸਤ ਹੁੰਦੀ ਹੈ ਜਿਨ੍ਹਾਂ ਨੂੰ ਹਲਕੇ ਲੱਛਣ ਰਹੇ ਹੋਣ ਜਾਂ ਕਿਸੇ ਤਰ੍ਹਾਂ ਦਾ ਲੱਛਣ ਨਾ ਹੋਵੇ। ਅਮਰੀਕਾ ਦੇ ਕੈਡਰਸ-ਸਿਨਾਈ ਮੈਡੀਕਲ ਸੈਂਟਰ ਨਾਲ ਸੰਬੰਧ ਸਹਿ-ਅਧਿਐਨ ਜਸਟਿਨਾ ਫਰਟ-ਬੋਬਰ ਨੇ ਕਿਹਾ ਕਿ ਅਧਿਐਨ ਦੇ ਇਹ ਨਤੀਜੇ ਇਹ ਦੱਸਣ 'ਚ ਮਦਦਗਾਰ ਹਨ ਕਿ ਕੋਵਿਡ-19 ਕਿਸ ਕਾਰਨ ਇਕ ਵੱਖ ਤਰ੍ਹਾਂ ਦੀ ਬੀਮਾਰੀ ਹੈ। ਸਾਰਸ-ਸੀਓਵੀ ਨਾਲ ਪੀੜਤ ਰਹੇ ਸਾਰੇ ਲੋਕਾਂ 'ਚ 'ਆਟੋ ਐਂਟੀਬਾਡੀ' ਦਾ ਪੱਧਰ ਵਧਿਆ ਹੋਇਆ ਮਿਲਿਆ ਜੋ ਆਪਣੇ ਹੀ ਸਰੀਰ ਦੇ ਅੰਗਾਂ 'ਤੇ ਹਮਲਾ ਕਰਦੀ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਦੇ ਰੋਜ਼ਾਨਾ ਔਸਤਨ 2,65,000 ਨਵੇਂ ਮਾਮਲੇ ਆ ਰਹੇ ਹਨ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News