ਭਾਰਤੀ ਵੈਕਸੀਨ ਨੇ ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਇਆ : ਅਮਰੀਕੀ ਵਿਗਿਆਨੀ

3/8/2021 1:59:16 AM

ਵਾਸ਼ਿੰਗਟਨ-ਅਮਰੀਕਾ ਦੇ ਚੋਟੀ ਦੇ ਵਿਗਿਆਨੀ ਨੇ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤੀ ਦੀ ਤਾਰਿਫ ਕੀਤੀ ਹੈ। ਅਮਰੀਕਾ ਦੇ ਚੋਟੀ ਦੇ ਵਿਗਿਆਨੀ ਨੇ ਕਿਹਾ ਕਿ ਭਾਰਤ ਨੇ ਵੈਕਸੀਨ ਨੂੰ ਲਾਂਚ ਕਰ ਕੇ ਪੂਰੀ ਦੁਨੀਆ ਨੂੰ ਮਹਾਮਾਰੀ ਤੋਂ ਬਚਾਇਆ ਹੈ। ਅਜਿਹੇ 'ਚ ਭਾਰਤ ਦੇ ਯੋਗਦਾਨ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਕੋਰੋਨਾ ਮਹਾਮਾਰੀ ਦੌਰਾਨ ਭਾਰਤ ਨੂੰ ਫਾਰਮੈਸੀ ਆਫ ਦਿ ਵਰਲਡ ਕਿਹਾ ਗਿਆ ਹੈ ਉਹ ਵੀ ਮੈਡੀਕਲ 'ਚ ਆਪਣੇ ਬਿਹਤਰੀਨ ਅਨੁਭਵ ਨਾਲ।

ਇਹ ਵੀ ਪੜ੍ਹੋ -ਅਮਰੀਕਾ ਵੱਲੋਂ ਪਾਬੰਦੀਆਂ ਹਟਾਉਣ ਤੋਂ ਬਾਅਦ ਈਰਾਨ ਕਦਮ ਚੁੱਕਣ ਨੂੰ ਤਿਆਰ : ਰੂਹਾਨੀ

ਦੱਸ ਦੇਈਏ ਕਿ ਭਾਰਤ ਨੇ ਜਦੋਂ ਤੋਂ ਕੋਰੋਨਾ ਵਾਇਰਸ ਦੀਆਂ ਦੋ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਦੋ ਦਰਜਨ ਤੋਂ ਵਧੇਰੇ ਦੇਸ਼ਾਂ 'ਚ ਟੀਕੇ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਭਾਰਤ ਤੋਂ ਅਜੇ ਵੀ ਲਗਾਤਾਰ ਵਿਦੇਸ਼ਾਂ 'ਚ ਟੀਕੇ ਦੀ ਸਪਲਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ -ਬ੍ਰਿਟੇਨ 'ਚ 56 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਦਾ ਕੋਰੋਨਾ ਟੀਕਾਕਰਨ ਹੋਇਆ ਸ਼ੁਰੂ

ਹਾਲ ਹੀ 'ਚ ਇਕ ਵੈਬੀਨਾਰ ਦੌਰਾਨ ਹਿਊਸਟਨ 'ਚ ਬਾਇਲਰ ਕਾਲਜ ਆਫ ਮੈਡੀਸਨ (ਬੀ.ਸੀ.ਐੱਮ.) ਦੇ ਨੈਸ਼ਨਲ ਸਕੂਲ ਆਫ ਟ੍ਰਾਪਿਕਲ ਮੈਡੀਸਨ ਦੇ ਡੀਨ ਡਾ. ਪੀਟਰ ਹੋਟਜ਼ ਨੇ ਕਿਹਾ ਕਿ mRNA ਦੇ ਦੋ ਟੀਕੇ ਦੁਨੀਆ ਦੇ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਹਨ ਪਰ ਭਾਰਤੀ ਟੀਕਾ ਜਿਸ ਨੂੰ ਆਕਸਫੋਰਡ ਯੂਨੀਵਰਸਿਟੀ ਵੱਲ਼ੋਂ ਬਣਿਆ ਹੈ ਅਤੇ ਪੂਰੀ ਦੁਨੀਆ 'ਚ ਸਪਲਾਈ ਹੋ ਰਹੀ ਹੈ, ਇਸ ਲਈ ਭਾਰਤ ਦੇ ਯੋਗਦਾਨ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਪੀਟਰ ਨੇ ਕਿਹਾ ਕਿ ਵੈਕਸੀਨ ਦਾ ਰੋਲਆਊਟ ਹੋਣਾ ਪੂਰੀ ਦੁਨੀਆ ਲਈ ਭਾਰਤ ਵੱਲੋਂ ਤੋਹਫੇ ਵਰਗਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor Karan Kumar