ਅਧਿਐਨ 'ਚ ਦਾਅਵਾ! ਇਟਲੀ 'ਚ ਕੋਰੋਨਾ ਵੈਕਸੀਨ ਨੇ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਏ ਹਜ਼ਾਰਾਂ ਲੋਕ
Wednesday, Nov 17, 2021 - 12:21 PM (IST)
ਰੋਮ (ਏਐਨਆਈ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਸੁਰੱਖਿਅਤ ਉਪਾਅ ਹੈ। ਇਟਲੀ ਦੇ ਬਰੂਨੋ ਕੇਸਲਰ ਫਾਊਂਡੇਸ਼ਨ ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਇੱਕ ਅਧਿਐਨ ਮੁਤਾਬਕ ਕੋਵਿਡ-19 ਟੀਕਾਕਰਨ ਨੇ ਇਟਲੀ ਵਿੱਚ 12,000 ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾ ਲਿਆ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 194 ਨਵੇਂ ਕਮਿਊਨਿਟੀ ਕੇਸ ਦਰਜ, 15 ਦਸੰਬਰ ਨੂੰ ਖੁਲ੍ਹਣਗੀਆਂ ਆਕਲੈਂਡ ਦੀਆਂ ਸਰਹੱਦਾਂ
ਵਿਸ਼ੇਸ਼ ਮੈਡੀਕਲ ਵੈਬਸਾਈਟਾਂ ਵਿੱਚੋਂ ਇੱਕ 'ਤੇ ਪੋਸਟ ਕੀਤੇ ਗਏ ਅਧਿਐਨ ਦੇ ਪ੍ਰੀਪ੍ਰਿੰਟ 'ਤੇ ਕੋਵਿਡ-19 ਦੇ ਸਭ ਤੋਂ ਪ੍ਰਮੁੱਖ ਮਾਹਰਾਂ, ਉੱਚ ਸਿਹਤ ਸੰਸਥਾ (ਆਈਐਸਐਸ) ਦੇ ਮੁਖੀ ਸਿਲਵੀਓ ਬਰੂਸਾਫੇਰੋ ਅਤੇ ਇਟਲੀ ਦੇ ਸਿਹਤ ਮੰਤਰਾਲੇ ਦੇ ਬਿਮਾਰੀ ਰੋਕਥਾਮ ਵਿਭਾਗ ਦੇ ਮੁਖੀ ਜੀਓਵਨੀ ਰੇਜ਼ਾ ਦੁਆਰਾ ਹਸਤਾਖਰ ਕੀਤੇ ਗਏ ਹਨ। ਅਧਿਐਨ ਦੇ ਲੇਖਕ ਦੱਸਦੇ ਹਨ ਕਿ ਜੁਲਾਈ ਅਤੇ ਅਗਸਤ 2021 ਵਿੱਚ ਟੀਕਾਕਰਨ ਦੁਆਰਾ ਡੈਲਟਾ ਸਟ੍ਰੇਨ ਦੇ ਪ੍ਰਸਾਰ ਦੇ ਮਾੜੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਸੀ। ਅਧਿਐਨ ਦੇ ਵੇਰਵੇ ਵਿਚ ਕਿਹਾ ਗਿਆ ਹੈ ਕਿ 27 ਦਸੰਬਰ, 2020 ਤੋਂ 30 ਜੂਨ, 2021 ਤੱਕ ਟੀਕਾਕਰਨ ਮੁਹਿੰਮ ਦੀ ਅਣਹੋਂਦ ਵਿੱਚ ਲਾਗ ਦੇ ਕਾਰਨ ਮੌਤਾਂ ਦੀ ਗਿਣਤੀ 12,100 ਤੋਂ ਵੱਧ ਹੋਣੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।