ਕੋਵਿਡ-19 : ਸ਼੍ਰੀਲੰਕਾ ਨੇ ਰਾਤ ਦੀ ਯਾਤਰਾ ''ਤੇ ਲਾਈ ਪਾਬੰਦੀ

Wednesday, May 12, 2021 - 08:05 PM (IST)

ਕੋਵਿਡ-19 : ਸ਼੍ਰੀਲੰਕਾ ਨੇ ਰਾਤ ਦੀ ਯਾਤਰਾ ''ਤੇ ਲਾਈ ਪਾਬੰਦੀ

ਕੋਲੰਬੋ-ਸ਼੍ਰੀਲੰਕਾ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਲਗਾਤਾਰ ਰੋਕਣ ਦੀਆਂ ਕੋਸ਼ਿਸ਼ਾਂ ਤਹਿਤ ਉਹ ਦੇਸ਼ ਭਰ 'ਤ ਰਾਤ ਦੀਆਂ ਗੱਡੀਆਂ ਦੀ ਆਵਾਜਾਈ ਨੂੰ ਪਾਬੰਦੀਸ਼ੁਦਾ ਕਰ ਰਿਹਾ ਹੈ। ਇਸ ਟਾਪੂ ਰਾਸ਼ਟਰ 'ਚ ਮਹਾਮਾਰੀ ਨਾਲ ਹੁਣ ਤੱਕ 800 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਵਿਡ ਵਿਰੁੱਧ ਮੁਹਿੰਮ ਦਾ ਅਗਵਾਈ ਕਰ ਰਹੇ ਫੌਜ ਮੁਖੀ ਜਨਰਲ ਸ਼ਾਵੇਂਦਰ ਸਿਲਵਾ ਨੇ ਮੀਡੀਆ ਨੂੰ ਦੱਸਿਆ ਕਿ ਰਾਤ 11 ਵਜੇ ਤੋਂ ਸਵੇਰੇ ਚਾਰ ਵਜੇ ਤੱਕ ਗੱਡੀਆਂ ਦੀ ਆਵਾਜਾਈ 'ਤੇ ਪਾਬੰਦੀ ਅੱਜ ਰਾਤ ਤੋਂ 31 ਮਈ ਤੱਕ ਪ੍ਰਭਾਵੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਹਾਲਾਂਕਿ ਲੋੜੀਂਦੇ ਸਾਮਾਨ ਦੀ ਸਪਲਾਈ ਅਤੇ ਖਾਦ ਸਮਗੱਰੀ ਦੀ ਆਵਾਜਾਈ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ-ਨੇਪਾਲ ਨੇ ਕੋਰੋਨਾ ਦੇ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 31 ਮਈ ਤਕ ਵਧਾਈ

ਇਹ ਕਦਮ ਦੇਸ਼ ਭਰ 'ਚ ਅੰਤਰ ਸੂਬਾਈ ਯਾਤਰਾ ਪਾਬੰਦੀ ਨੂੰ 30 ਮਈ ਤੱਕ ਲਾਗੂ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਲੰਬੇ ਹਫਤੇ ਅਤੇ ਸ਼ੁੱਕਰਵਾਰ ਨੂੰ ਈਦ ਦੇ ਮੱਦੇਨਜ਼ਰ ਵੀਰਵਾਰ ਰਾਤ 11 ਵਜੇ ਤੋਂ ਸੋਮਵਾਰ ਸਵੇਰੇ ਚਾਰ ਵਜੇ ਤੱਕ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਰਹੇਗੀ। ਸ਼੍ਰੀਲੰਕਾ ਕੋਵਿਡ-19 ਦੀ ਤੀਸਰੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਸਿਹਤ ਅਧਿਕਾਰੀਆਂ ਮੁਤਾਬਕ ਬੀਤੇ 10 ਦਿਨਾਂ 'ਚ ਦੇਸ਼ 'ਚ 149 ਤੋਂ ਵਧੇਰੇ ਲੋਕਾਂ ਦੀ ਮਹਾਮਾਰੀ ਨਾਲ ਜਾਨ ਗਈ ਹੈ। ਅਮਰੀਕਾ ਦੇ ਜਾਨਸ ਹਾਪਕਿੰਸ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਅੰਕੜਿਆਂ ਮੁਤਾਬਕ ਸ਼੍ਰੀਲੰਕਾ 'ਚ ਕੋਵਿਡ-19 ਦੇ 131,098 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਜਦਕਿ 850 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਡਿੱਗੀ ਪਾਣੀ ਵਾਲੀ ਟੈਂਕੀ, 7 ਬੱਚਿਆਂ ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News