ਕੋਵਿਡ-19 : ਭਾਰਤੀ ਮੂਲ ਦੀ ਮਾਡਲ ਨੇ ਪੇਸ਼ ਕੀਤੀ ਮਿਸਾਲ, ਡਾਕਟਰੀ ਦੇ ਪੇਸ਼ੇ 'ਚ ਕੀਤੀ ਵਾਪਸੀ

Wednesday, Apr 08, 2020 - 08:06 PM (IST)

ਲੰਡਨ (ਏਜੰਸੀ)- ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕ ਮਿਸ ਇੰਗਲੈਂਡ ਡਾਕਟਰ ਭਾਸ਼ਾ ਮੁਖਰਜੀ ਕੋਰੋਨਾ ਵਾਇਰਸ ਨਾਲ ਜੰਗ ਦੇ ਮੈਦਾਨ ਵਿਚ ਉਤਰ ਆਈ ਹੈ। ਸਾਲ 2019 ਵਿਚ ਹੀ ਮਿਸ ਇੰਗਲੈਂਡ ਚੁਣੀ ਗਈ ਡਾ. ਭਾਸ਼ਾ ਮੁਖਰਜੀ ਨੇ ਇਕ ਵਾਰ ਫਿਰ ਮੋਰਚਾ ਸਾਂਭ ਲਿਆ ਹੈ। ਕੋਰੋਨਾ ਵਾਇਰਸ ਖਿਲਾਫ ਬ੍ਰਿਟੇਨ ਦੀ ਲੜਾਈ ਵਿਚ ਉਹ ਐਨ.ਐਚ.ਐਸ. ਨਾਲ ਜੁੜ ਗਈ ਹੈ।
ਉਨ੍ਹਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਦਿੱਤੀ। ਇਸ 'ਤੇ ਜਾਰੀ ਵੀਡੀਓ ਵਿਚ ਉਹ ਡਾਕਟਰਾਂ ਅਤੇ ਨਰਸਾਂ ਦੇ ਨਾਲ ਡਾਕਟਰ ਦਾ ਕੋਟ ਪਹਿਨੇ ਅਤੇ ਮੋਰਚਾ ਸੰਭਾਲੇ ਨਜ਼ਰ ਆ ਰਹੀ ਹੈ। ਭਾਸ਼ਾ ਦਾ ਬਚਪਨ ਕੋਲਕਾਤਾ ਵਿਚ ਬੀਤਿਆ ਹੈ। ਉਹ ਅਗਸਤ 2019 ਵਿਚ ਮਿਸ ਇੰਗਲੈਂਡ ਚੁਣੀ ਗਈ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਉਹ ਮਨੁੱਖਤਾਵਾਦੀ ਕੰਮਾਂ ਲਈ ਪੂਰੀ ਦੁਨੀਆ ਵਿਚ ਯਾਤਰਾਵਾਂ ਕਰ ਰਹੀ ਸੀ।

 
 
 
 
 
 
 
 
 
 
 
 
 
 

#Stayhome We owe it to our brilliant NHS staff and healthcare staff all over the world to atleast follow one simple step: stay at home. Our fore father's lasted world wars , famines , great depression, partitions, haulocaust - the trauma of which was by far much bigger than anything we are facing right now constricted within our own four walls. Health care staff are risking their lives for us so let's risk our mere leisure for a little while to say thank you to them. Video by @soulful_s @missenglandnews

A post shared by Dr Bhasha Mukherjee (@bhasha05) on Mar 24, 2020 at 7:41am PDT


ਦਸੰਬਰ 2019 ਵਿਚ ਉਨ੍ਹਾਂ ਨੇ ਮਿਸ ਵਰਲਡ ਲਈ ਇੰਗਲੈਂਡ ਦੀ ਨੁਮਾਇੰਦਗੀ ਕੀਤੀ ਸੀ ਪਰ ਜਦੋਂ ਦੇਸ਼ ਸੰਕਟ ਦੇ ਸਮੇਂ 'ਚੋਂ ਲੰਘ ਰਿਹਾ ਹੈ ਤਾਂ ਉਨ੍ਹਾਂ ਨੇ ਫਿਰ ਤੋਂ ਆਪਣੇ ਡਾਕਟਰੀ ਪੇਸ਼ੇ ਵਿਚ ਪਰਤਣ ਦਾ ਫੈਸਲਾ ਕੀਤਾ ਹੈ। ਭਾਸ਼ਾ ਨੇ ਇਸ ਫੈਸਲੇ 'ਤੇ ਕਿਹਾ ਕਿ ਇਹ ਮੁਸ਼ਕਲ ਫੈਸਲਾ ਨਹੀਂ ਸੀ। ਮੈਂ ਅਫਰੀਕਾ, ਤੁਰਕੀ ਦਾ ਦੌਰਾ ਕੀਤਾ ਸੀ ਅਤੇ ਏਸ਼ੀਆਈ ਦੇਸ਼ਾਂ ਵਿਚ ਭਾਰਤ ਪਹਿਲਾਂ ਗਈ ਸੀ ਅਤੇ ਫਿਰ ਮੈਂ ਹੋਰ ਦੇਸ਼ਾਂ ਵਿਚ ਜਾਣਾ ਸੀ ਪਰ ਕੋਰੋਨਾ ਕਾਰਣ ਮੈਨੂੰ ਯਾਤਰਾ ਵਿਚਾਲੇ ਹੀ ਛੱਡਣੀ ਪਈ। ਮੈਨੂੰ ਲੱਗਦਾ ਹੈ ਕਿ ਮੇਰੇ ਲਈ ਸਭ ਤੋਂ ਬਿਹਤਰੀਨ ਸਥਾਨ ਹਸਪਤਾਲ ਪਰਤਣਾ ਹੋਵੇਗਾ।
ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਕਿਹਾ ਕਿ ਜਾਨਲੇਵਾ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ਵਿਕਸਿਤ ਕਰਨ ਵਿਚ ਭਾਰਤ ਅਤੇ ਚੀਨ ਆਪਣੇ ਵਿਗਿਆਨੀਆਂ ਅਤੇ ਤਕਨੀਕੀ ਸੰਸਾਧਨਾਂ ਨੂੰ ਸਾਂਝਾ ਕਰ ਸਕਦੇ ਹਨ। ਇਕ ਇੰਟਰਵਿਊ ਵਿਚ ਮਿਸਰੀ ਨੇ ਕਿਹਾ ਕਿ ਇਸ ਵਾਇਰਸ ਲਈ ਵੈਕਸੀਨ ਦੇ ਵਿਕਾਸ ਵਿਚ ਅਸੀਂ ਸਹਿਯੋਗ ਕਰ ਸਕਦੇ ਹਾਂ। ਆਖਿਰਕਾਰ ਪੂਰੀ ਦੁਨੀਆ ਲਈ ਇਹ ਕਾਫੀ ਅਹਿਮ  ਹੋਵੇਗੀ ਸਾਡੇ ਕੋਲ ਸਾਡੇ ਦੋਹਾਂ ਦੇਸ਼ਾਂ ਵਿਚ ਕਾਫੀ ਵੱਡੀ ਵਿਗਿਆਨੀ ਅਤੇ ਤਕਨੀਕੀ ਸ਼ਕਤੀ ਹੈ।


Sunny Mehra

Content Editor

Related News