ਚੀਨ ''ਚ ਵਾਪਸ ਪਟੜੀ ''ਤੇ ਪਰਤ ਰਹੀ ਜ਼ਿੰਦਗੀ, ਨਾਈਟ ਮਾਰਕੀਟ ''ਚ ਦਿਖੀ ਚਹਿਲ-ਪਹਿਲ

Friday, Apr 03, 2020 - 02:43 PM (IST)

ਚੀਨ ''ਚ ਵਾਪਸ ਪਟੜੀ ''ਤੇ ਪਰਤ ਰਹੀ ਜ਼ਿੰਦਗੀ, ਨਾਈਟ ਮਾਰਕੀਟ ''ਚ ਦਿਖੀ ਚਹਿਲ-ਪਹਿਲ

ਸ਼ੇਨਯਾਂਗ- ਚੀਨ ਦੇ ਉੱਤਰ-ਪੂਰਬੀ ਲਿਆਓਨਿੰਗ ਸੂਬੇ ਦੇ ਸ਼ੇਨਯਾਂਗ ਦੀ ਨਾਈਟ ਮਾਰਕੀਟ ਵਿਚ ਵੀਰਵਾਰ ਰਾਤ ਚਹਿਲ-ਪਹਿਲ ਦਿਖੀ। ਸਾਲ 2015 ਵਿਚ ਇਸ ਮਾਰਕੀਟ ਦੀ ਸ਼ੁਰੂਆਤ ਹੋਈ ਸੀ ਤੇ ਗਰਮੀਆਂ ਦੇ ਮੌਸਮ ਵਿਚ ਇਹ ਵਧੇਰੇ ਲੋਕਪ੍ਰਿਯ ਹੋ ਜਾਂਦੀ ਹੈ। ਤਕਰੀਬਨ 600 ਬੂਥ ਦੇ ਨਾਲ ਸ਼ੁਰੂ ਹੋਈ ਇਹ ਮਾਰਕੀਟ ਹੁਣ ਬਹੁਤ ਵੱਡੀ ਹੋ ਚੁੱਕੀ ਹੈ ਕਿਉਂਕਿ ਹੁਣ ਇਥੇ ਬਾਹਰੀ ਵੈਂਡਰਸ ਵੀ ਆ ਰਹੇ ਹਨ।

ਮਾਰਕੀਟ ਵਿਚ ਚਹਿਲ-ਪਹਿਲ ਦੀ ਇਹ ਤਸਵੀਰ 2 ਅਪ੍ਰੈਲ, 2020 ਨੂੰ ਲਈ ਗਈ ਹੈ। ਸ਼ੇਨਯਾਂਗ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਿਪਟਣ ਵਿਚ ਮਦਦ ਕਰਨ ਦੇ ਲਈ ਵੁਹਾਨ ਤੋਂ ਮੈਡੀਕਲ ਟੀਮ ਪਰਤੀ। ਸ਼ੇਨਯਾਂਗ ਸਿਟੀ ਵਿਚ ਇਹ 'ਸ਼ਿੰਗਸਹੁਨ ਇੰਟਰਨੈਸ਼ਨਲ' ਨਾਈਟ ਮਾਰਕੀਟ ਸ਼ਾਮ ਚਾਰ ਵਜੇ ਤੋਂ ਰਾਤੀ 11 ਵਜੇ ਤੱਕ ਚੱਲਦੀ ਹੈ। ਰੰਗੀਨ ਰੌਸ਼ਨੀਆਂ ਨਾਲ ਸੱਜੀ ਇਹ ਮਾਰਕੀਟ 60,000 ਵਰਗ ਮੀਟਰ ਵਿਚ ਫੈਲੀ ਹੋਈ ਹੈ। ਮਾਰਕੀਟ ਦਾ ਕੁੱਲ ਇਲਾਕਾ 8 ਫੁੱਟਬਾਲ ਮੈਦਾਨਾਂ ਤੋਂ ਵੀ ਵਧੇਰੇ ਹੈ। ਇਥੇ ਭੋਜਨ, ਕੱਪੜੇ ਤੇ ਤੋਹਫਿਆਂ ਦੀਆਂ ਦੁਕਾਨਾਂ ਹਨ। ਇਸ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਮੰਨਿਆ ਜਾਂਦਾ ਹੈ।

ਮੌਜੂਦਾ ਕੋਵਿਡ-19 ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਸ਼ੇਨਯਾਂਗ ਦੇ ਮੇਅਰ ਨੇ ਆਇਰਲੈਂਡ ਵਿਚ 10 ਹਜ਼ਾਰ ਡਿਸਪੋਜ਼ੇਬਲ ਮਾਸਕ ਤੇ 500 ਸੁਰੱਖਿਆ ਸੂਟ ਦਾਨ ਵਿਚ ਦਿੱਤੇ। ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਪਿਛਲੇ ਸਾਲ ਦਸੰਬਰ ਮਹੀਨੇ ਘਾਤਕ ਕੋਰੋਨਾਵਾਇਰਸ ਦਾ ਇਨਫੈਕਸ਼ਨ ਸ਼ੁਰੂ ਹੋਇਆ ਸੀ, ਜੋ ਹੁਣ ਦੁਨੀਆ ਦੇ 205 ਦੇਸ਼ਾਂ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ।


author

Baljit Singh

Content Editor

Related News