ਕੋਵਿਡ-19 : ਕੈਨੇਡਾ 'ਚ ਹੁਣ ਤੱਕ 8,958 ਲੋਕਾਂ ਦੀ ਮੌਤ, ਵੱਡੀ ਗਿਣਤੀ 'ਚ ਲੋਕ ਹੋਏ ਸਿਹਤਯਾਬ

Wednesday, Aug 05, 2020 - 10:21 AM (IST)

ਟੋਰਾਂਟੋ- ਕੈਨੇਡਾ ਵਿਚ ਹੁਣ ਤੱਕ 1 ਲੱਖ 17 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਇੱਥੇ ਹੁਣ ਤੱਕ 8,958 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,02,345 ਲੋਕ ਸਿਹਤਯਾਬ ਹੋ ਚੁੱਕੇ ਹਨ। ਬੀਤੇ 24 ਘੰਟਿਆਂ ਵਿਚ ਓਂਟਾਰੀਓ ਸੂਬੇ ਵਿਚ 91 ਨਵੇਂ ਮਾਮਲੇ ਦਰਜ ਹੋਏ ਹਨ ਅਤੇ 4 ਹੋਰ ਮੌਤਾਂ ਹੋਈਆਂ ਹਨ। 

ਕਿਊਬਿਕ ਵਿਚ 123 ਨਵੇਂ ਮਾਮਲੇ ਦਰਜ ਹੋਏ ਹਨ ਤੇ ਦੋ ਹੋਰ ਮੌਤਾਂ ਦਰਜ ਹੋਈਆਂ ਹਨ। ਮੈਨੀਟੋਬਾ ਦੇ ਸਿਹਤ ਅਧਿਕਾਰੀਆਂ ਮੁਤਾਬਕ ਇੱਥੇ ਸਿਰਫ 2 ਹੀ ਮਾਮਲੇ ਦਰਜ ਹੋਏ ਹਨ। ਸਸਕੈਚਵਨ ਵਿਚ ਕੋਰੋਨਾ ਦੇ ਨਵੇਂ 9 ਮਾਮਲੇ ਦਰਜ ਹੋਏ ਅਤੇ ਇਸ ਦੌਰਾਨ 8 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। 

ਅਲਬਰਟਾ ਵਿਚ ਕੋਰੋਨਾ ਦੇ 65 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 5 ਹੋਰ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਇਸ ਦੌਰਾਨ 303 ਲੋਕ ਸਿਹਤਯਾਬ ਹੋ ਚੁੱਕੇ ਹਨ। 
ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 4 ਦਿਨਾਂ ਵਿਚ ਇੱਥੇ ਕੋਰੋਨਾ ਦੇ 146 ਨਵੇਂ ਮਾਮਲੇ ਸਾਹਮਣੇ ਆਏ ਸਨ। 


Lalita Mam

Content Editor

Related News