ਹੁਣ ਕੋਵਿਡ-19 ਸਬੰਧੀ ਚੀਨ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ 'ਚ ਅਮਰੀਕਾ

07/21/2020 4:48:30 PM

ਵਾਸ਼ਿੰਗਟਨ(ਭਾਸ਼ਾ) : ਅਮਰੀਕਾ ਦੇ ਕਈ ਪ੍ਰਭਾਵਸ਼ਾਲੀ ਰਿਪਬਲਿਕਨ ਸੰਸਦ ਮੈਂਬਰਾਂ ਨੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਫੈਲਾਉਣ ਵਿਚ ਚੀਨ ਦੀ ਭੂਮਿਕਾ ਲਈ ਉਸ 'ਤੇ ਸੰਧੀ ਅਦਾਲਤ ਵਿਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਵਾਲਾ ਇਕ ਬਿੱਲ ਸੋਮਵਾਰ ਨੂੰ ਸੈਨੇਟ ਵਿਚ ਪੇਸ਼ ਕੀਤਾ। 'ਕੋਵਿਡ ਪੀੜਤਾਂ ਲਈ ਨਾਗਰਿਕ ਇਨਸਾਫ ਕਾਨੂੰਨ' ਸੰਘੀ ਅਦਾਲਤਾਂ ਨੂੰ ਉਨ੍ਹਾਂ ਦਾਅਵਿਆਂ ਨੂੰ ਸੁਣਨ ਦਾ ਅਧਿਕਾਰ ਦਿੰਦਾ ਹੈ ਕਿ ਕੋਵਿਡ-19 ਲਈ ਚੀਨ ਜ਼ਿੰਮੇਦਾਰ ਹੈ ਜਾਂ ਉਸ ਨੇ ਇਸ ਨੂੰ ਫੈਲਾਉਣ ਵਿਚ ਕਾਫ਼ੀ ਯੋਗਦਾਨ ਦਿੱਤਾ ਹੈ। ਸੰਸਦ ਮੈਂਬਰਾਂ- ਮਾਰਥਾ ਮੈਕਸੇਲੀ, ਮਾਰਸ਼ਾ ਬਲੈਕਬਰਨ, ਟਾਮ ਕਾਟਨ, ਜੋਸ਼ ਹਾਵਲੇ, ਮਾਇਕ ਰਾਉਂਡਸ ਅਤੇ ਥੋਮ ਟਿਲਿਸ ਵੱਲੋਂ ਪੇਸ਼ ਕੀਤਾ ਗਿਆ ਇਹ ਬਿੱਲ ਚੀਨ ਦੀਆਂ ਉਨ੍ਹਾਂ ਲਾਪਰਵਾਹ ਕਾਰਵਾਈਆਂ ਲਈ ਉਸ ਤੋਂ ਉਸ ਦੀ ਪ੍ਰਭੂਸੱਤਾ ਪ੍ਰਤੀ ਛੋਟ ਨੂੰ ਖੋਹਦਾ ਹੈ ਜਿਸ ਨਾਲ ਗਲੋਬਲ ਮਹਾਮਾਰੀ ਫੈਲੀ। ਨਾਲ ਹੀ ਇਹ ਸੰਘੀ ਅਦਾਲਤਾਂ ਨੂੰ ਚੀਨੀ ਸੰਪਤੀਆਂ ਨੂੰ ਜ਼ਬਤ ਕਰਣ ਦਾ ਵੀ ਅਧਿਕਾਰ ਦਿੰਦਾ ਹੈ। ਇਸ ਬਿੱਲ ਦਾ ਸਵਰੂਪ ਕਾਫ਼ੀ ਹੱਦ ਤੱਕ 2016 ਦੇ ਅੱਤਵਾਦ ਦੇ ਪ੍ਰਾਯੋਜਕਾਂ ਖ਼ਿਲਾਫ ਇਨਸਾਫ ਕਾਨੂੰਨ (ਜਾਸਟਾ) ਵਰਗਾ ਹੈ ਜੋ ਅੱਤਵਾਦ ਖ਼ਾਸ ਕਰਕੇ 9/11 ਦੇ ਪੀੜਤਾਂ ਨੂੰ ਜ਼ਿਆਦਾ ਕਾਨੂੰਨੀ ਉਪਚਾਰ ਉਪਲੱਬਧ ਕਰਾਉਂਦਾ ਹੈ।


ਮੈਕਸੇਲੀ ਨੇ ਕਿਹਾ, 'ਚੀਨੀ ਕਮਿਊਨਿਸਟ ਪਾਰਟੀ ਦੇ ਝੂਠ ਅਤੇ ਧੋਖੇ ਦਾ ਸ਼ਿਕਾਰ ਹੋਏ ਅਮਰੀਕੀਆਂ ਜਾਂ ਆਪਣੇ ਪਿਆਰਿਆਂ ਨੂੰ ਗਵਾਉਣ ਵਾਲੇ, ਕਾਰੋਬਾਰੀ ਨੁਕਸਾਨ ਝੱਲਣ ਵਾਲੇ ਜਾਂ ਕੋਵਿਡ-19 ਦੇ ਚੱਲਦੇ ਨਿੱਜੀ ਤੌਰ 'ਤੇ ਨੁਕਸਾਨ ਝੱਲਣ ਵਾਲੇ, ਚੀਨ ਨੂੰ ਜ਼ਿੰਮੇਦਾਰ ਠਹਿਰਾਉਣ ਅਤੇ ਉਸ ਤੋਂ ਉਚਿਤ ਮੁਆਵਜ਼ਾ ਮੰਗਣ ਦੇ ਹੱਕਦਾਰ ਹਨ।'” ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਅਤੇ ਵਿੱਤੀ ਨੁਕਸਾਨ ਵਧਦਾ ਹੀ ਜਾ ਰਿਹਾ ਹੈ, ਇਸ ਲਈ ਇਨ੍ਹਾਂ ਨੁਕਸਾਨਾਂ ਦੀ ਭਰਪਾਈ ਅਮਰੀਕੀ ਲੋਕਾਂ ਨੂੰ ਕਰਣ ਲਈ ਚੀਨ 'ਤੇ ਦਬਾਅ ਬਣਾਇਆ ਜਾਣਾ ਚਾਹੀਦਾ ਹੈ।


cherry

Content Editor

Related News