ਕੋਵਿਡ-19 : ਕੈਨੇਡਾ ''ਚ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਕਰਾਈ ਜਾਵੇਗੀ ਪਡ਼ਾਈ

03/15/2020 12:18:36 AM

ਸਰੀ - ਕੋਵਿਡ-19 ਦੀ ਪ੍ਰਕੋਪ ਨੂੰ ਵਧਦਾ ਦੇਖ ਹਰ ਇਕ ਦੇਸ਼ ਆਪਣੇ ਨਾਗਰਿਕਾਂ ਨੂੰ ਇਸ ਦੀ ਇਨਫੈਕਸ਼ਨ ਤੋਂ ਸੁਰੱਖਿਅਤ ਰੱਖਣ ਲਈ ਹਰ ਇਕ ਕਦਮ ਚੁੱਕ ਰਿਹਾ ਹੈ। ਉਥੇ ਹੀ ਕੈਨੇਡਾ ਵਰਗੇ ਖੁਸ਼ਹਾਲ ਦੇਸ਼ ਨੂੰ ਵੀ ਕੋਵਿਡ-19 ਨੇ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਦੇਖਦੇ ਕੈਨੇਡੀਅਨ ਸਰਕਾਰ ਨੇ ਕਈ ਐਲਾਨ ਕੀਤੇ ਹਨ। ਉਥੇ ਹੀ ਕੈਨੇਡਾ ਦੇ ਕਈ ਸੂਬਿਆਂ ਵਿਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਪਡ਼ਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

PunjabKesari

ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਸਰੀ ਦੀ ਯੂਨੀਵਰਸਿਟੀ ਆਫ ਸਰੀ ਨੇ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਪਡ਼ਾਉਣ ਦੀ ਬਜਾਏ ਡਿਜੀਟਲ ਤਰੀਕਾ ਅਪਣਾਉਣਾ ਸ਼ੁਰੂ ਕਰ ਰਹੀ ਹੈ। ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਇਕ ਅੰਗ੍ਰਜ਼ੀ ਨਿਊਜ਼ ਵੈੱਬਸਾਈਟ (ਸਰੀ ਲਾਈਵ) ਨੂੰ ਦੱਸਿਆ ਕਿ ਅਸੀਂ ਵਿਦਿਆਰਥੀਆਂ ਨੂੰ ਆਨਲਾਈਨ ਪਡ਼ਾਉਣ ਦੇ ਤਰੀਕੇ 'ਤੇ ਕੰਮ ਕਰ ਰਹੇ ਹਾਂ। ਪਬਲਿਕ ਹੈਲਥ ਇੰਗਲੈਂਡ ਐਡਵਾਇਸ ਨੇ ਆਖਿਆ ਕਿ ਕੈਂਪਸ ਖੁਲ੍ਹੇ ਰਹਿਣਗੇ ਅਤੇ 23 ਮਾਰਚ ਤੋਂ ਵਿਦਿਆਰਥੀ ਆਨਲਾਈਨ ਕਲਾਸਾਂ ਰਾਹੀਂ ਪਡ਼ਾਈ ਕਰ ਸਕਣਗੇ।

PunjabKesari

ਉਥੇ ਹੀ ਰਾਇਲ ਹੋਲੋਵੇਅ ਯੂਨੀਵਰਸਿਟੀ ਆਫ ਲੰਡਨ ਵੱਲੋਂ 27 ਅਪ੍ਰੈਲ ਤੋਂ ਪਹਿਲਾਂ ਦੇ ਸਾਰੇ ਪਬਲਿਕ ਇਵੈਂਟ ਰੱਦ ਅਤੇ ਪੋਸਟਪੋਨ ਕਰ ਦਿੱਤੇ ਹਨ। ਸਰੀ ਵਿਚ ਹੁਣ ਤੱਕ 16 ਲੋਕ ਕੋਰੋਨਾਵਾਇਰਸ ਤੋਂ ਪੀਡ਼ਤ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ ਕੈਨੇਡਾ ਵਿਚ ਕਰੀਬ 200 ਇਸ ਤੋਂ ਪ੍ਰਭਾਵਿਤ ਹੋਏ ਹਨ ਅਤੇ 1 ਦੀ ਮੌਤ ਹੋਈ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਨੇ ਇਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਨ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਅੰਤਰਰਾਸ਼ਟਰੀ ਯਾਤਰਾ ਤੋਂ ਗੁਰੇਜ਼ ਕਰਨ ਲਈ ਆਖਿਆ ਹੈ।
 


Khushdeep Jassi

Content Editor

Related News