ਕੋਵਿਡ-19: ਸ਼੍ਰੀਲੰਕਾ ''ਚ ਮੁੜ ਤੋਂ ਖੋਲ੍ਹੇ ਗਏ ਸਕੂਲ

07/07/2020 4:52:38 PM

ਕੋਲੰਬੋ (ਵਾਰਤਾ) : ਸ਼੍ਰੀਲੰਕਾ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) 'ਤੇ ਕਾਬੂ ਪਾਉਣ ਦੇ ਬਾਅਦ ਕਰੀਬ 3 ਮਹੀਨੇ ਦੇ ਬਾਅਦ ਪੂਰੇ ਦੇਸ਼ ਵਿਚ ਸਕੂਲਾਂ ਨੂੰ ਅੰਸ਼ਕ ਰੂਪ ਨਾਲ ਫਿਰ ਖੋਲ੍ਹ ਦਿੱਤਾ ਗਿਆ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੱਖਿਆ ਮੰਤਰਾਲਾ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਗਰੇਡ 13, 11 ਅਤੇ 5 ਦੇ ਸਕੂਲ ਸੋਮਵਾਰ ਨੂੰ ਫਿਰ ਤੋਂ ਖੋਲ੍ਹ ਦਿੱਤੇ ਗਏ ਅਤੇ ਪੂਰੇ ਦੇਸ਼ ਵਿਚ ਕਰੀਬ 8,00,000 ਵਿਦਿਆਰਥੀ ਫਿਰ ਤੋਂ ਸਕੂਲਾਂ ਵਿਚ ਪਰਤ ਗਏ।

ਵਿਦਿਆਰਥੀਆਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ ਹਨ। ਵਿਦਿਆਰਥੀਆਂ ਦੇ ਤਾਪਮਾਨ ਜਾਂਚ ਦੇ ਇਲਾਵਾ ਵਾਰ-ਵਾਰ ਹੱਥ ਧੋਣ ਦੀ ਪ੍ਰਕਿਰਿਆ ਅਤੇ ਮਾਸਕ ਪਹਿਨਣਾਂ ਲਾਜ਼ਮੀ ਹੈ। ਹਰ ਇਕ ਕਲਾਸ ਰੂਮ ਵਿਚ ਕੁਰਸੀਆਂ ਅਤੇ ਡੈਸਕ ਨੂੰ ਇਕ ਮੀਟਰ ਦੀ ਦੂਰੀ 'ਤੇ ਰੱਖਿਆ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਇਕ-ਦੂਜੇ ਨਾਲ ਗੱਲਬਾਤ ਕਰਣ ਲਈ ਨਿਸ਼ਚਿਤ ਦੂਰੀ ਬਨਾਈ ਰੱਖਣ ਨੂੰ ਵੀ ਕਿਹਾ ਗਿਆ ਹੈ। ਸਕੂਲ ਪ੍ਰਬੰਧਨ ਵੱਲੋਂ ਕੋਰੋਨਾ ਪ੍ਰਸਾਰ ਨੂੰ ਰੋਕਣ ਲਈ ਕਈ ਉਪਾਅ ਕੀਤੇ ਗਏ ਹਨ। ਧਿਆਨਦੇਣ ਯੋਗ ਹੈ ਕਿ ਸ਼੍ਰੀਲੰਕਾ ਵਿਚ ਕੋਰੋਨਾ ਨਾਲ ਹੁਣ ਤੱਕ ਸਿਰਫ਼ 2078 ਲੋਕ ਪੀੜਤ ਹੋਏ ਹਨ ਅਤੇ ਸਿਰਫ਼ 11 ਲੋਕਾਂ ਦੀ ਮੌਤ ਹੁਈ ਹੈ, ਜਦੋਂਕਿ 1917 ਲੋਕ ਠੀਕ ਹੋ ਚੁੱਕੇ ਹਨ।


cherry

Content Editor

Related News