ਕੋਵਿਡ-19: ਸ਼੍ਰੀਲੰਕਾ ਨੇ ਤਾਲਾਬੰਦੀ ਦੌਰਾਨ ਅੰਤਰਰਾਸ਼ਟਰੀ ਹਵਾਈਅੱਡਾ ਫਿਰ ਖੋਲ੍ਹਿਆ

06/01/2021 1:19:28 PM

ਕੋਲੰਬੋ (ਭਾਸ਼ਾ) : ਸ਼੍ਰੀਲੰਕਾ ਨੇ ਮੌਜੂਦਾ ਕੋਵਿਡ-19 ਤਾਲਾਬੰਦੀ ਦਰਮਿਆਨ ਮੰਗਲਵਾਰ ਨੂੰ ਆਪਣੇ ਅੰਤਰਰਾਸ਼ਟਰੀ ਹਵਾਈਅੱਡੇ ਨੂੰ ਯਾਤਰੀਆਂ ਲਈ ਫਿਰ ਤੋਂ ਖੋਲ੍ਹ ਦਿੱਤਾ ਅਤੇ ਇਸ ਦੇ ਨਾਲ ਹੀ ਕਤਰ ਤੋਂ 53 ਯਾਤਰੀਆਂ ਨਾਲ ਪਹਿਲੀ ਉਡਾਣ ਨੇ ਇੱਥੇ ਲੈਂਡਿੰਗ ਕੀਤੀ।

ਇਕ ਸੀਨੀਅਰ ਸ਼ਹਿਰੀ ਹਵਾਬਾਜ਼ੀ ਅਧਿਕਾਰੀ ਪੀ.ਏ. ਜੈਕਾਂਤ ਨੇ ਕਿਹਾ ਕਿ ਹਾਲਾਂਕਿ ਜਿਨ੍ਹਾਂ ਲੋਕਾਂ ਨੇ ਪਿਛਲੇ 14 ਦਿਨਾਂ ਵਿਚ ਭਾਰਤ ਜਾਂ ਵੀਅਤਨਾਮ ਦੀ ਯਾਤਰਾ ਕੀਤੀ ਹੋਵੇਗੀ, ਉਨ੍ਹਾਂ ਨੂੰ ਕੋਲੰਬੋ ਹਵਾਈਅੱਡੇ ’ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਜੈਕਾਂਤ ਨੇ ਕਿਹਾ ਕਿ ਹਵਾਈਅੱਡੇ ਨੂੰ 75 ਯਾਤਰੀਆਂ ਤੱਕ ਸੀਮਤ ਉਡਾਣਾਂ ਲਈ ਫਿਰ ਤੋਂ ਖੋਲ ਦਿੱਤਾ ਗਿਆ। ਕੋਰੋਨਾ ਦੀ ਤੀਜੀ ਲਹਿਰ ਨਾਲ ਜੂਝ ਰਹੇ ਸ਼੍ਰੀਲੰਕਾ ਵਿਚ 15 ਅਪ੍ਰੈਲ ਤੋਂ ਹੁਣ ਤੱਕ 80,000 ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ।


cherry

Content Editor

Related News