ਕੋਵਿਡ-19: ਕੋਲੰਬੋ ''ਚ ਕੱਲ ਤੋਂ ਖੁੱਲ੍ਹਣਗੇ ਕੁਝ ਹੋਟਲ ਤੇ ਰੈਸਤਰਾਂ

05/25/2020 7:10:23 PM

ਕੋਲੰਬੋ (ਭਾਸ਼ੀ)- ਸ਼੍ਰੀਲੰਕਾ ਵਿਚ ਕੋਰੋਨਾ ਵਾਇਰਸ ਦੇ 'ਹਾਟਸਪਾਟ' ਵਿਚੋਂ ਇਕ ਕੋਲੰਬੋ ਵਿਚ ਮੰਗਲਵਾਰ ਤੋਂ ਕੁਝ ਹੋਟਲਾਂ ਤੇ ਰੈਸਤਰਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ ਤੇ ਰਾਸ਼ਟਰਵਿਆਪੀ ਲਾਕਡਾਊਨ ਵਿਚ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੇ ਤਹਿਤ ਇਹ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਤਹਿਤ ਕਰਫਿਊ ਦੇ ਘੰਟਿਆਂ ਵਿਚ ਵੀ ਕਟੌਤੀ ਕੀਤੀ ਜਾ ਰਹੀ ਹੈ।

ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੈ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸ਼੍ਰੀਲਕਾ 26 ਮਈ ਤੋਂ ਪਾਬੰਦੀਆਂ ਵਿਚ ਕੁਝ ਰਿਆਇਤ ਦੇਵੇਗਾ ਜਿਸ ਵਿਚ ਕਰਫਿਊ ਦੀ ਸੀਮਾ ਘਟਾ ਕੇ ਰਾਤ 10 ਵਜੇ ਤੋਂ ਸਵੇਰੇ ਚਾਰ ਵਜੇ ਤੱਕ ਕੀਤੀ ਜਾਵੇਗੀ। ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਲੜਨ ਲਈ ਸ਼੍ਰੀਲੰਕਾ ਵਿਚ 20 ਮਾਰਚ ਤੋਂ ਹੀ 24 ਘੰਟੇ ਦਾ ਕਰਫਿਊ ਲਾਗੂ ਹੈ। ਇਸ ਦੌਰਾਨ ਹਾਲਾਂਕਿ ਅਜਿਹੇ ਕੁਝ ਇਲਾਕਿਆਂ ਵਿਚ ਕਰਫਿਊ ਵਿਚ ਢਿੱਲ ਦਿੱਤੀ ਜਾਂਦੀ ਰਹੀ ਹੈ ਜਿਥੇ ਇਸ ਘਾਤਕ ਵਾਇਰਸ ਦਾ ਪ੍ਰਸਾਰ ਖਤਰਨਾਕ ਨਹੀਂ ਮੰਨਿਆ ਗਿਆ। ਕੋਲੰਬੋ ਤੇ ਗੰਪਾਹਾ ਜ਼ਿਲਿਆਂ ਨੂੰ ਕੋਰੋਨਾ ਵਾਇਰਸ ਦਾ ਹਾਟਸਪਾਟ ਮੰਨਿਆ ਗਿਆ ਸੀ ਤੇ ਉਥੇ 20 ਮਾਰਚ ਤੋਂ ਹੀ ਕਰਫਿਊ ਲਾਗੂ ਹੈ। ਕੋਲੰਬੋ ਨਗਰ ਪ੍ਰੀਸ਼ਦ ਦੇ ਮੁੱਖ ਮੈਡੀਕਲ ਅਧਿਕਾਰੀ ਰੂਵਨ ਵਿਜੇਮੁਨੀ ਨੇ ਕਿਹਾ ਕਿ ਸਰਕਾਰੀ ਸੈਲਾਨੀ ਬੋਰਟ ਨੇ ਕੋਲੰਬੋ ਵਿਚ ਸਖਤ ਸਿਹਤ ਦਿਸ਼ਾ ਨਿਰਦੇਸ਼ਾਂ ਦੇ ਨਾਲ ਸ਼ਹਿਰ ਵਿਚ ਰੈਸਤਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ 6 ਦਸਤਿਆਂ ਨੂੰ ਇਨ੍ਹਾਂ ਹੋਟਲਾਂ ਦੀ ਨਿਗਰਾਨੀ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ, ਜੋ ਦੇਖਾਂਗੇ ਕਿ ਨਿਯਮਾਂ ਦਾ ਪਾਲਣ ਹੋ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੰਗਲਵਾਰ ਤੋਂ ਦਿਨ ਵਿਚ ਕਰਫਿਊ ਨਹੀਂ ਰਹੇਗਾ। 

ਇਸ ਤੋਂ ਪਹਿਲਾਂ ਸਰਕਾਰ ਨੇ ਦਫਤਰਾਂ ਤੇ ਕਾਰੋਬਾਰ ਨੂੰ 11 ਮਈ ਤੋਂ ਸੀਮਿਤ ਕਰਮਚਾਰੀਆਂ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ। ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਵਿਆਹ ਵਿਚ ਜ਼ਿਆਦਾ ਤੋਂ ਜ਼ਿਆਦਾ 100 ਮਹਿਮਾਨਾਂ ਦੀ ਆਗਿਆ ਹੋਵੇਗੀ ਤੇ ਇਹ ਸਵਾਗਤ ਹਾਲ ਦੀ ਸਮਰਥਾ ਤੋਂ 40 ਫੀਸਦੀ ਘੱਟ ਹੋਣੀ ਚਾਹੀਦੀ ਹੈ। ਸਿਹਤ ਉਪ ਡਾਇਰੈਕਟਰ ਜਨਰਲ ਲੱਛਮਣ ਗਮਲਤ ਨੇ ਕਿਹਾ ਕਿ ਆਪਣੇ ਮਹਿਮਾਨਾਂ ਦੀ ਗਿਣਤੀ ਜਿਥੋਂ ਤੱਕ ਹੋ ਸਕੇ, ਘੱਟ ਰੱਖੋ, ਜਿਸ ਨਾਲ ਜੇਕਰ ਵਿਆਹ ਵਿਚ ਸ਼ਾਮਲ ਕੋਈ ਵਿਅਕਤੀ ਇਨਫੈਕਟਿਡ ਹੋ ਗਿਆ ਤਾਂ ਇਹ ਪਤਾ ਕਰਨ ਵਿਚ ਆਸਾਨੀ ਹੋਵੇਗੀ ਕਿ ਉਸ ਦੇ ਸੰਪਰਕ ਵਿਚ ਕੌਣ ਲੋਕ ਸਨ ਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾ ਸਕੇਗਾ। ਮੰਤਰੀ ਨੇ ਕਿਹਾ ਕਿ ਗਲੇ ਮਿਲਣਾ ਤੇ ਹੱਥ ਮਿਲਾਉਣਾ ਤੋਂ ਬਚਣਾ ਚਾਹੀਦਾ ਹੈ। ਵਿਆਹ ਵਿਚ ਸਾਰੇ ਮਹਿਮਾਨਾਂ ਦਾ ਮਾਸਕ ਪਾਉਣਾ ਜ਼ਰੂਰੀ ਹੈ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਇਥੇ 1,148 ਇਨਫੈਕਸ਼ਨ ਦੇ ਮਾਮਲੇ ਮਿਲੇ ਹਨ ਜਦਕਿ 9 ਲੋਕਾਂ ਦੀ ਮੌਤ ਹੋਈ ਹੈ।


Baljit Singh

Content Editor

Related News