ਕੋਵਿਡ-19 ਤੋਂ ਪ੍ਰਭਾਵਿਤ ਜ਼ਿਆਦਾਤਰ ਲੋਕਾਂ ਦੇ ਫੇਫੜੇ ਗਏ ਠੀਕ : ਅਧਿਐਨ

11/26/2020 4:46:04 PM

ਲੰਡਨ (ਭਾਸ਼ਾ) : ਕੋਵਿਡ-19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰੋਗੀਆਂ ਦੇ ਫੇਫੜਿਆਂ ਦੇ ਟਿਸ਼ੂ ਜ਼ਿਆਦਾਤਰ ਮਾਮਲਿਆਂ 'ਚ ਠੀਕ ਹੋ ਗਏ। ਇਕ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਨੀਦਰਲੈਂਡ ਦੇ ਰੈੱਡਬਾਊਂਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੇਖਿਆ ਕਿ ਹਸਪਤਾਲਾਂ ਦੇ ਆਈ. ਸੀ. ਯੂ. 'ਚ ਦਾਖਲ ਰੋਗੀ ਜ਼ਿਆਦਾ ਚੰਗੇ ਤਰੀਕੇ ਨਾਲ ਠੀਕ ਹੋ ਸਕੇ।

'ਕਲੀਨੀਕਲ ਇਨਫੈਕਸ਼ੀਅਸ ਡਿਜੀਜੇਜ਼' ਰਸਾਲੇ 'ਚ ਇਹ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਕੋਵਿਡ-19 ਤੋਂ ਬੁਰੀ ਤਰ੍ਹਾਂ ਇਨਫੈਕਟਡ ਹੋਣ ਤੋਂ ਬਾਅਦ ਠੀਕ ਹੋ ਚੁੱਕੇ 124 ਰੋਗੀਆਂ ਨੂੰ ਇਸ ਅਧਿਐਨ 'ਚ ਸ਼ਾਮਲ ਕੀਤਾ ਗਿਆ। ਰੋਗੀਆਂ ਦੀ ਜਾਂਚ ਸੀ. ਟੀ. ਸਕੈਨ ਨਾਲ ਕੀਤੀ ਗਈ ਅਤੇ ਉਨ੍ਹਾਂ ਦੇ ਫੇਫੜਿਆਂ ਦੀ ਵੀ ਜਾਂਚ ਕੀਤੀ ਗਈ। ਤਿੰਨ ਮਹੀਨੇ ਬਾਅਦ ਖੋਜਕਾਰਾਂ ਨੇ ਜਾਇਜ਼ਾ ਲਿਆ ਅਤੇ ਪਤਾ ਲੱਗਾ ਕਿ ਰੋਗੀਆਂ ਦੇ ਫੇਫੜਿਆਂ ਦੇ ਟਿਸ਼ੂ ਚੰਗੀ ਤਰ੍ਹਾਂ ਠੀਕ ਹੋ ਚੁੱਕੇ ਹਨ।

ਖੋਜਕਾਰਾਂ ਨੇ ਦੱਸਿਆ ਕਿ ਫੇਫੜਿਆਂ ਦੇ ਟਿਸ਼ੂ 'ਚ ਨੁਕਸਾਨ ਆਮ ਤੌਰ 'ਤੇ ਸੀਮਤ ਸੀ ਅਤੇ ਉਨ੍ਹਾਂ ਰੋਗੀਆਂ 'ਚ ਜ਼ਿਆਦਾ ਸੀ, ਜਿਨ੍ਹਾਂ ਦਾ ਇਲਾਜ ਆਈ. ਸੀ. ਯੂ. 'ਚ ਹੋਇਆ। ਅਧਿਐਨ ਮੁਤਾਬਕ ਤਿੰਨ ਮਹੀਨੇ ਬਾਅਦ ਸਭ ਤੋਂ ਨਾਰਮਲ ਸ਼ਿਕਾਇਤ ਥਕਾਵਟ, ਸਾਹ ਫੁੱਲਣਾ ਅਤੇ ਛਾਤੀ 'ਚ ਦਰਦ ਸੀ। ਫੇਫ਼ੜਾ ਰੋਗ ਮਾਹਰ ਬ੍ਰੈਮ ਵਾਨ ਡੇਨ ਬਾਸਰਟ ਨੇ ਕਿਹਾ ਕਿ ਨਿਮੋਨੀਆ ਜਾਂ ਐਕਿਊਟ ਰੈਸਿਪਰੇਟਰੀ ਡਿਸਟ੍ਰੈੱਸ ਸਿੰਡ੍ਰੋਮ (ਏ. ਆਰ. ਡੀ. ਐੱਸ.) ਤੋਂ ਠੀਕ ਹੋਏ ਮਰੀਜਾਂ ਵਰਗੇ ਲੱਛਣ ਇਨ੍ਹਾਂ ਰੋਗੀਆਂ 'ਚ ਵੀ ਨਜ਼ਰ ਆਏ, ਜਿਨ੍ਹਾਂ 'ਚ ਫੇਫੜਿਆਂ 'ਚ ਤਰਲ ਪਦਾਰਥ ਜੰਮ ਜਾਂਦਾ ਹੈ।


cherry

Content Editor

Related News