ਕੋਵਿਡ-19 : ਫਰਾਂਸ ''ਚ ਰਿਕਾਰਡ ਪੱਧਰ ''ਤੇ ਹੋਈਆਂ ਮੌਤਾਂ, 10,328 ਲੋਕਾਂ ਦੀ ਗਈ ਜਾਨ

04/07/2020 11:19:31 PM

ਪੈਰਿਸ (ਏਜੰਸੀ)- ਫਰਾਂਸ ਵਿਚ ਅੱਜ ਰਿਕਾਰਡ ਪੱਧਰ 'ਤੇ 1417 ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦਾ ਅੰਕੜਾ ਵੱਧ ਕੇ 10,328 ਹੋ ਗਈਆਂ ਹਨ। ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ 1355 ਮੌਤਾਂ ਹੋਈਆਂ ਸਨ। ਉਸ ਮੁਕਾਬਲੇ ਫਰਾਂਸ ਵਿਚ ਅੱਜ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਫਰਾਂਸ ਵਿਚ ਹੁਣ ਤੱਕ 98,010 ਕੋਰੋਨਾ ਨਾਲ ਇਨਫੈਕਟਿਡ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 17,250 ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 70,432 ਮਰੀਜ਼ਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। 7072 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਥੇ ਮਰਨ ਵਾਲਿਆਂ ਵਿਚ ਜ਼ਿਆਦਾਤਰ 70 ਸਾਲ ਤੋਂ ਵਧੇਰੇ ਉਮਰ ਦੇ ਮਰੀਜ਼ ਹਨ।
ਤੁਹਾਨੂੰ ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਚੀਨ ਤੋਂ ਬਾਅਦ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਯੂਰਪ ਵਿਚ ਅਤੇ ਅਮਰੀਕਾ ਵਿਚ ਦੇਖਿਆ ਜਾ ਰਿਹਾ ਹੈ, ਜਿੱਥੇ ਲਗਾਤਾਰ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।


Sunny Mehra

Content Editor

Related News